ਤਾਜਾ ਖਬਰਾਂ
ਬਿਊਰੋ ਚੀਫ਼
ਬਠਿੰਡਾ 11 ਮਾਰਚ ,
ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਸਿਆਸੀ ਹਨ੍ਹੇਰੀ ਇਸ ਤਰ੍ਹਾਂ ਚੱਲੀ ਕਿ ਜਿਸ ਨਾਲ ਵੱਡੇ - ਵੱਡੇ ਸਿਆਸੀ ਥੰਮ੍ਹ ਢਹਿ ਢੇਰੀ ਹੋ ਗਏ ।
ਵਿਧਾਨ ਸਭਾ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਦਾ ਕੋਈ ਵੱਡਾ ਸਿਆਸੀ ਪਿਛੋਕੜ ਨਹੀਂ ਸੀ ਜਲ ਕੇ ਉਸ ਦੇ ਸਾਹਮਣੇ ਵੱਡਾ ਨੌਜਵਾਨ ਚਿਹਰਾ ਲੱਖਾ ਸਿਧਾਣਾ ਚੋਣ ਮੈਦਾਨ ਵਿੱਚ ਸੀ ।
ਇਸੇ ਹਲਕੇ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਆਵਾਜ਼ ਏ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਬਰਾੜ ਵੀ ਚੋਣ ਮੈਦਾਨ ਵਿੱਚ ਸਨ ।
ਸੁਖਬੀਰ ਸਿੰਘ ਮਾਈਸਰਖਾਨਾ ਲੱਖਾ ਸਧਾਣਾ ਤੋਂ 35008 ਦੇ ਫ਼ਰਕ ਨਾਲ ਜੇਤੂ ਰਹੇ ।
ਜੇਤੂ ਉਮੀਦਵਾਰ ਨੇ ਜਗਮੀਤ ਸਿੰਘ ਬਰਾੜ ਤੋਂ ਤਿੰਨ ਗੁਣਾਂ ਜ਼ਿਆਦਾ ਵੋਟਾਂ ਪ੍ਰਾਪਤ ਕੀਤੀਆਂ ।
ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਮਨੋਜ ਬਾਲਾ ਬਾਂਸਲ ਤੋਂ ਚਾਰ ਗੁਣਾ ਵੱਧ ਵੋਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡੇ ।
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਆਲ ਸੋਢੀ ਨੂੰ 3418 ਵੋਟਾਂ ਤੇ ਹੀ ਸਬਰ ਕਰਨਾ ਪਿਆ ।
ਵਿਧਾਨ ਸਭਾ ਹਲਕਾ 95-ਮੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਖਬੀਰ ਸਿੰਘ ਮਾਈਸਰਖ਼ਾਨਾ 63099 ਨੇ ਵੋਟਾਂ ਪ੍ਰਾਪਤ ਕਰਕੇ ਅਤੇ 35008 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਜਦਕਿ ਅਜ਼ਾਦ ਉਮੀਦਵਾਰ ਸ਼੍ਰੀ ਲੱਖਾ ਸਿੰਘ ਸਿਧਾਣਾ ਨੇ 28091 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਜਗਮੀਤ ਸਿੰਘ ਬਰਾੜ ਨੇ 23355 ਵੋਟਾਂ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਨੇ 15034 ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਦਿਆਲ ਸੋਢੀ ਨੇ 3418 ਵੋਟਾਂ ਪ੍ਰਾਪਤ ਕੀਤੀਆਂ।
Get all latest content delivered to your email a few times a month.