IMG-LOGO
ਹੋਮ ਪੰਜਾਬ : ਜਾਣੋ ਕਿੰਨੀ ਬੱਦਤਰ ਹਾਲਤ ਨਾਲ ਹਾਰੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ

ਜਾਣੋ ਕਿੰਨੀ ਬੱਦਤਰ ਹਾਲਤ ਨਾਲ ਹਾਰੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ

Admin user - Mar 11, 2022 06:16 AM
IMG

ਗੁਰਵਿੰਦਰ ਸ਼ਰਮਾ , ਸੰਦੀਪ ਸਿੰਘ

ਬਠਿੰਡਾ 11  ਮਾਰਚ , ਪੰਜਾਬ ਦੀਆਂ ਬਹੁ ਚਰਚਿਤ ਵਿਧਾਨ ਸਭਾ ਹੌਟ ਸੀਟਾਂ ਵਿਚੋਂ ਬਠਿੰਡਾ ਸ਼ਹਿਰੀ ਵੀ ਇਕ ਸੀ ।
  ਇਸ ਹਲਕੇ ਤੋਂ ਖਜਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਸਨ ਜਦਕਿ ਉਨ੍ਹਾਂ ਦੇ ਮੁਕਾਬਲੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਰੂਪ ਚੰਦ ਸਿੰਗਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਜਗਰੂਪ ਸਿੰਘ ਗਿੱਲ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ।
  ਆਏ ਚੋਣ ਨਤੀਜੇ ਵਿੱਚ ਜਗਰੂਪ ਸਿੰਘ ਗਿੱਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਤਿੰਨ ਗੁਣਾ ਵੱਧ ਵੋਟਾਂ ਲੈ ਕੇ ਜੇਤੂ ਰਹੇ ।
 ਅਕਾਲੀ ਉਮੀਦਵਾਰ ਵੀ ਕਾਫ਼ੀ ਥੱਲੇ ਰਹਿ ਗਿਆ ।
  ਆਮ ਆਦਮੀ ਪਾਰਟੀ ਦੇ ਆਮ ਜਿਹੇ ਉਮੀਦਵਾਰ ਦੇ ਸਾਹਮਣੇ ਭਾਜਪਾ ਦਾ ਕੱਦ ਵੀ ਬਹੁਤ ਬੌਣਾ ਨਜ਼ਰੀਂ ਪੈ ਰਿਹਾ ਸੀ ।

 ਵਿਧਾਨ ਸਭਾ ਹਲਕਾ 92-ਬਠਿੰਡਾ (ਸ਼ਹਿਰੀ) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਜਗਰੂਪ ਸਿੰਘ ਗਿੱਲ ਨੇ 93057 ਵੋਟਾਂ ਪ੍ਰਾਪਤ ਕਰਕੇ ਅਤੇ 63581 ਦੇ ਫ਼ਰਕ ਨਾਲ ਜੇਤੂ ਰਹੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਮਨਪ੍ਰੀਤ ਸਿੰਘ ਬਾਦਲ ਨੇ 29476 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਸਰੂਪ ਚੰਦ ਸਿੰਗਲਾ ਨੇ 24183 ਵੋਟਾਂ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀ ਰਾਜ ਕੁਮਾਰ ਨੇ 12761 ਵੋਟਾਂ ਪ੍ਰਾਪਤ ਕੀਤੀਆਂ।

Subscribe my channel 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.