IMG-LOGO
ਹੋਮ ਪੰਜਾਬ : ਚਾਈਨਾ ਡੋਰ ਦੀਆਂ 100 ਚਰਖੜੀਆਂ ਬਰਾਮਦ, 2 ਖਿਲਾਫ ਮਾਮਲਾ ਦਰਜ

ਚਾਈਨਾ ਡੋਰ ਦੀਆਂ 100 ਚਰਖੜੀਆਂ ਬਰਾਮਦ, 2 ਖਿਲਾਫ ਮਾਮਲਾ ਦਰਜ

Admin user - Jan 17, 2022 11:57 AM
IMG

ਫਿਰੋਜ਼ਪੁਰ: 17 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 100 ਚਾਈਨਾ ਡੋਰ ਦੀਆਂ ਚਰਖੜੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਖਿਲਾਫ ਥਾਣਾ ਕੈਂਟ ਫਿਰੋਜ਼ਪੁਰ ਵਿਖੇ 188 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹੌਲਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਆਜ਼ਾਦ ਚੋਂਕ ਕੈਂਟ ਫਿਰੋਜ਼ਪੁਰ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁਰਿੰਦਰ ਕੁਮਾਰ ਉਰਫ ਮਿੰਟੂ ਪੁੱਤਰ ਚੰਦਰ ਭਾਨ ਵਾਸੀ ਗਲੀ ਲੁਹਾਰਾਂ ਵਾਲੀ, ਆਜ਼ਾਦ ਚੋਂਕ ਕੈਂਟ ਫਿਰੋਜ਼ਪੁਰ ਦੀ ਪਤੰਗਾਂ ਦੀ ਕਿਰਾਏ ਤੇ ਦੁਕਾਨ ਹੈ ਜੋ ਦੋਸ਼ੀ ਰਾਹੁਲ ਪੁੱਤਰ ਆਜ਼ਾਦ ਵਾਸੀ ਮਕਾਨ ਨੰਬਰ 226 ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਨਾਲ ਮਿਲ ਕੇ ਚਾਈਨਾ ਡੋਰ ਜਿਸ ਦੀ ਸਰਕਾਰ ਵੱਲੋਂ ਮਨਾਹੀ ਕੀਤੀ ਹੋਈ ਹੈ ਵੇਚਦਾ ਹੈ, ਜੇ ਇਸ ਸਮੇਂ ਵੀ ਦੋਵੇਂ ਸਬਜ਼ੀ ਮੰਡੀ ਦੇ ਨਜ਼ਦੀਕ ਖਲਾਸੀ ਲਾਇਨ ਕੈਂਟ ਫਿਰੋਜ਼ਪੁਰ ਰਾਹੁਲ ਕੇ ਘਰ ਦੇ ਬਾਹਰ ਚਾਈਨਾ ਡੋਰ ਰੱਖ ਕੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਹੁਣੇ ਇਨ੍ਹਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ’ਤੇ 100 ਚਰਖੜੀਆਂ ਚਾਈਨਾ ਡੋਰ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.