IMG-LOGO
ਹੋਮ ਪੰਜਾਬ : ਚਲਾਏ ਜਾਣਗੇ ਖੇਤੀ ਵਸਤ ਭੰਡਾਰ ਅਤੇ ਸਪਲਾਈ ਚੇਨ ਬਾਰੇ ਸਿਖਲਾਈ...

ਚਲਾਏ ਜਾਣਗੇ ਖੇਤੀ ਵਸਤ ਭੰਡਾਰ ਅਤੇ ਸਪਲਾਈ ਚੇਨ ਬਾਰੇ ਸਿਖਲਾਈ ਪ੍ਰੋਗਰਾਮ

Admin user - Mar 11, 2022 03:47 AM
IMG

 ਬਿਕਰਮਜੀਤ ਸਿੰਘ 

ਅੰਮ੍ਰਿਤਸਰ 10 ਮਾਰਚ, 2022 - ਕੁਸ਼ਲ ਮਨੁੱਖੀ ਸਰੋਤਾਂ ਦੀ ਸਿਰਜਣਾ ਵਿੱਚ ਗਿਆਨ, ਹੁਨਰ ਅਤੇ ਯੋਗਤਾ ਦੇ ਨਾਲ ਤੇਜ਼ੀ ਲਿਆਉਣ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਵਿਚਕਾਰ ਅੱਜ ਇਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ।ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਐੱਸ.ਡੀ.ਸੀ.)ਰਾਹੀਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐਮਐਸਡੀਈ) ਦੁਆਰਾ ਸਥਾਪਤ ਸੰਸਥਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਅੱਜ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ.ਕੇ.ਐਸ. ਕਾਹਲੋਂ ਅਤੇ ਕੌਂਸਲ ਦੇ ਮੁੱਖ ਸੰਚਾਲਨ ਅਧਿਕਾਰੀ ਸ਼੍ਰੀ. ਰਵੀਕਾਂਤ ਯਮਾਰਥੀ ਨੇ ਇਸ ਸਮਝੌਤੇ `ਤੇ ਹਸਤਾਖਰ ਕੀਤੇ।
ਇਸ ਸਮਝੌਤੇ ਅਧੀਨ ਖੇਤੀਬਾੜੀ ਸਟੋਰੇਜ ਅਤੇ ਸਪਲਾਈ ਚੇਨ ਵਿੱਚ ਅਪ੍ਰੈਂਟਿਸ-ਅਧਾਰਤ ਬੀਐਮਐਸ ਡਿਗਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਸਬੰਧਤ ਲੋਕਾਂ ਨੂੰ ਕੈਰੀਅਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਹ ਪ੍ਰੋਗਰਾਮ ਉਹਨਾਂ ਵਿਅਕਤੀਆਂ ਲਈ ਮੌਕਾ ਪ੍ਰਦਾਨ ਕਰੇਗਾ ਜੋ ਡਿਗਰੀ ਲਈ ਪੜ੍ਹਾਈ ਕਰਨਾ ਚਾਹੁੰਦੇ ਹਨ ਪਰ ਸਪਲਾਈ ਚੇਨ ਉਦਯੋਗ ਵਿੱਚ ਇੱਕ ਪ੍ਰਮੁੱਖ ਗਲੋਬਲ ਬ੍ਰਾਂਡ ਲਈ ਕੰਮ ਕਰਦੇ ਹਨ।
ਹਸਤਾਖਰ ਸਮਾਰੋਹ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਸਮੇਂ ਦੀਆਂ ਜ਼ਰੂਰਤਾਂ ਦੀ ਪਹਿਚਾਣ ਕਰਦੀ ਰਹਿੰਦੀ ਹੈ ਅਤੇ ਇਸੇ ਤਹਿਤ ਹੁਨਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਉਦਯੋਗ ਨਾਲ ਸਾਂਝੇਦਾਰੀ ਦੀ ਸਖਤ ਲੋੜ ਹੈ ਅਤੇ ਇਹ ਕੌਂਸਲ ਪ੍ਰੋਗਰਾਮ ਦੇ ਉਦੇਸ਼ਾਂ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਸੰਬੰਧਿਤ ਉਦਯੋਗਿਕ ਭਾਈਵਾਲਾਂ ਵਿਚ ਬਾਜ਼ਾਰ ਨਾਲ ਸਬੰਧਤ ਸੂਚਨਾ ਤੇ ਗਿਆਨ ਦੀ ਲਗਾਤਰਤਾ ਬਣਾਉਂਦਾ ਹੈ। ਯੂਨੀਵਰਸਿਟੀ ਦੀ ਪੜ੍ਹਾਈ ਵਿਚ ਵਿਦਿਆਰਥੀਆਂ ਵਿਚ ਉਦਮੀ ਮਨੋਬਿਰਤੀ ਦਾ ਵੀ ਵਿਕਾਸ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਉਦਯੋਗ ਸਥਾਪਤ ਕਰ ਸਕਣ।
ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਦੇ ਡਾਇਰੈਕਟਰ ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ ਜੋ ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੀ ਹੈ। ਇਹ ਪ੍ਰੋਗਰਾਮ ਉਦਯੋਗ ਇੰਟਰਨਸ਼ਿਪ, ਸੰਕਲਪਿਕ ਸਿਖਲਾਈ ਅਤੇ ਉਦਯੋਗਿਕ ਸੰਚਾਰ ਦਾ ਸਮੇਲ ਹੈ।
ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਤੋਂ ਸ਼੍ਰੀ ਰਵੀਕਾਂਤ ਯਮਾਰਥੀ ਨੇ ਦੱਸਿਆ ਕਿ ਉਹ ਇਸ ਸਾਂਝੇਦਾਰੀ ਅਤੇ ਲੌਜਿਸਟਿਕ ਸੈਕਟਰ ਵਿੱਚ ਦੋ ਸਭ ਤੋਂ ਵੱਧ ਮੰਗ ਵਾਲੇ ਕੋਰਸਾਂ ਦੀ ਚੋਣ ਕਰਕੇ ਅਗਵਾਈ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁਤ ਧੰਨਵਾਦੀ ਹਨ।  ਉਨ੍ਹਾਂ ਇਸ ਸਮਝੌਤੇ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈੱਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੌਜਿਸਟਿਕ ਸੈਕਟਰ 40 ਮਿਲੀਅਨ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ ਹੈ ਪਰ ਇੱਕ ਹੁਨਰਮੰਦ ਕੰਮ ਕਰਨ ਵਾਲਿਆਂ ਦੀ ਕਮੀ ਲਗਾਤਾਰ ਬਣੀ ਰਹਿੰਦੀ ਹੈ।`
ਪ੍ਰੋ: ਹਰਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਇਹ ਉਮੀਦ ਜਤਾਈ ਕਿ ਲੌਜਿਸਟਿਕ ਸਕਿੱਲ ਕੌਂਸਲ ਅਤੇ ਯੂਨੀਵਰਸਿਟੀ ਵਿਚਕਾਰ ਇਸ ਸਮਝੌਤੇ ਦਾ ਵਿਦਿਆਰਥੀ ਅਤੇ ਉਦਯੋਗ ਵਰਗ ਨੂੰ ਬਹੁਤ ਲਾਭ ਪਹੁੰਚੇਗਾ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.