ਤਾਜਾ ਖਬਰਾਂ
ਬਿਊਰੋ ਚੀਫ
ਗੁਰੂ ਹਰਸਹਾਏ / ਫਿਰੋਜ਼ਪੁਰ 10 ਮਾਰਚ , ਲੰਬੀ ਉਡੀਕ ਤੋਂ ਬਾਅਦ ਅੱਜ 10 ਮਾਰਚ ਦੇ ਦਿਨ ਰਾਜ ਭਾਗ ਕਿਸ ਦਾ ਹੋਵੇਗਾ ਉਹ ਕਿਸਮਤ ਪੁੜੀ ਦੀਆਂ ਈ ਵੀ ਐੱਮ ਮਸ਼ੀਨਾਂ ਖੁੱਲ੍ਹਣ ਜਾ ਰਹੀਆਂ ਹਨ ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਕੱਲ੍ਹ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤੱਕਿਆ ਸੀ ।
ਅੱਜ ਸਵੇਰੇ ਵੋਟ ਗਿਣਤੀ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਵੀਰਵਾਰ ਦੇ ਦਿਨ ਉਹ ਦਰਗਾਹ ਬਾਬਾ ਸ਼ੇਰ ਸ਼ਾਹ ਵਲੀ ਫਿਰੋਜ਼ਪੁਰ ਵਿਖੇ ਨਤਮਸਤਕ ਹੋਏ ।
ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਨਰਦੇਵ ਸਿੰਘ ਬੌਬੀ ਮਾਨ ਵੀ ਸਨ ।
ਇਸ ਮੌਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰੀਂ ਪਏ ।
ਉਨ੍ਹਾਂ ਦਾਅਵਾ ਕੀਤਾ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗਾ ।
ਗੁਰੂ ਹਰਸਹਾਏ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ ਵੱਲੋਂ ਵੀ ਜਿੱਤ ਹੋਣ ਦੀ ਅਰਦਾਸ ਕੀਤੀ ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਬੇਟੀ ਵੱਲੋਂ ਸ਼ੇਅਰ ਕੀਤੀ ਗਈ ਇਕ ਤਸਵੀਰ ਹੇਠ ਕੈਪਸ਼ਨ ਸੀ ਕਿ ਦੀਵਾਲੀ ਦੀ ਉਡੀਕ ।
Get all latest content delivered to your email a few times a month.