IMG-LOGO
ਹੋਮ ਪੰਜਾਬ : ਆਈ.ਐਚ.ਐਮ ਬਠਿੰਡਾ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ

ਆਈ.ਐਚ.ਐਮ ਬਠਿੰਡਾ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ

Admin user - Mar 09, 2022 06:55 AM
IMG

 ਗੁਰਵਿੰਦਰ ਸ਼ਰਮਾ, ਸੰਦੀਪ ਸਿੰਘ 
ਬਠਿੰਡਾ, 9 ਮਾਰਚ:-ਸਥਾਨਕ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈ.ਐਚ.ਐਮ) ਬਠਿੰਡਾ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਮਿੱਤਲ ਮਾਲ ਵਿਖੇ ਸਥਿਤ ਕਮਫਰਟ ਇਨ ਹੋਟਲ ਵਿੱਚ ਵੱਖ-ਵੱਖ ਅਹੁੱਦਿਆਂ ਤੇ ਕੰਮ ਕਰ ਰਹੀਆਂ ਲੜਕੀਆਂ ਨੰੂ ਉਤਸਾਹਿਤ ਕਰਨ ਅਤੇ ਪ੍ਰੇਰਿਤ ਕਰਨ ਲਈ ਹੋਟਲ ਦੇ ਜੀਐਮ ਓਪਰੇਸਨ ਮਿਸਟਰ ਤਿਆਗਨ ਮੈਨਨ ਅਤੇ ਐਚ.ਆਰ.ਉਪਰੇਸ਼ਨ ਸ੍ਰੀ ਅਰੁਣ ਗੌਤਮ ਵੱਲੋਂ ਆਈ.ਐਚ.ਐਮ ਕਾਲਜ ਵਿੱਚ ਅੰਤਰਰਾਸਟਰੀ ਮਹਿਮਾ ਦਿਵਸ ਮਨਾਉਣ ਸਬੰਧੀ ਨਾਲ ਲੈ ਕੇ ਆਏ।  
ਆਈ.ਐਚ.ਐਮ ਦੇ ਪਿ੍ਰੰਸੀਪਲ ਸ੍ਰੀਮਤੀ ਰਜਨੀਤ ਕੋਹਲੀ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਨ ਦੇ ਨਾਲ-ਨਾਲ ਸਟਾਫ ਅਤੇ ਲੜਕੀਆਂ ਨੂੰ ਹੋਰ ਪੜਾਈ ਕਰਨ ਅਤੇ ਉਨਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨਾਂ ਦਾ ਸਮਾਜ ਵਿੱਚ ਵਧੀਆ ਸਥਾਨ ਬਣ ਸਕੇ।
ਇਸ ਮੌਕੇ ਸ੍ਰੀਮਤੀ ਰੀਤੂ ਬਾਲਾ ਗਰਗ ਨੇ ਮਿਲਣ ਆਈਆਂ ਔਰਤਾਂ ਨੂੰ ਰਸੋਈ ਵਿੱਚ ਕੰਮ ਆਉਣ ਵਾਲੇ ਟੂਲ ਕਿੱਟਾਂ ਵੰਡੀਆਂ ਅਤੇ ਉਨਾਂ ਨੂੰ ਇੰਸਟੀਚਿਊਟ ਵਿੱਚ ਚੱਲ ਰਹੇ ਮੁਫਤ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਈਵੈਂਟ ਨੇ ਲੜਕੀਆਂ ਤੇ ਬਹੁਤ ਚੰਗਾ ਪ੍ਰਭਾਵ ਪਾਇਆ ਜਿਸ ਨਾਲ ਉਹ ਬਹੁਤ ਖੁਸ਼ ਸਨ। ਇਸ ਮੌਕੇ ਉਨਾਂ ਨੇ ਵੀ ਆਪਣੀਆਂ ਮੁਸਕਲਾਂ ਅਤੇ ਇੱਛਾਵਾਂ ਸਾਂਝੀਆਂ ਕੀਤੀਆਂ।
   

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.