IMG-LOGO
ਹੋਮ ਰਾਸ਼ਟਰੀ: ਆਖਿਰ ਕੀ ਹੈ BH ਸੀਰੀਜ਼ ਵਾਲੀ ਗੱਡੀ ਦੇ ਨੰਬਰ ਦਾ...

ਆਖਿਰ ਕੀ ਹੈ BH ਸੀਰੀਜ਼ ਵਾਲੀ ਗੱਡੀ ਦੇ ਨੰਬਰ ਦਾ ਸੱਚ  

Admin user - Mar 09, 2022 09:35 AM
IMG

 

ਗੁਰਵਿੰਦਰ ਸ਼ਰਮਾ ,ਸੰਦੀਪ ਸਿੰਘ

ਬਠਿੰਡਾ  9 ਮਾਰਚ,

ਇਕ ਵੀਡਿਉ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ। ਵੀਡਿਉ ਬਣਾਉਣ ਵਾਲੇ ਨੂੰ ਇਸ ਸੀਰੀਜ਼ ਵਾਰੇ ਉੱਕਾ ਗਿਆਨ ਨਹੀਂ ਸੀ ਬੱਸ ਵੀਡਿਉ ਬਣਾ ਦਿੱਤੀ। ਆਪਣੀ ਜਨਤਾ ਨੇ ਵੀ ਇਕ ਦੂਜੇ ਤੋਂ ਮੂਹਰੇ ਹੋ ਕੇ ਵਾਇਰਲ ਕਰਤੀ। ਕੋਈ ਕਹਿੰਦਾ ਮੋਦੀ ਨੇ ਪੰਜਾਬ PB ਸੀਰੀਜ਼ ਈ ਬੰਦ ਕਰਤੀ, ਕੋਈ ਕਹਿੰਦਾ PB ਸੀਰੀਜ਼ ਦੀਆਂ ਆਰ ਸੀਆਂ ਬੰਨਣੀਆਂ ਬੰਦ ਹੋ ਜਾਣੀਆਂ।
 ਦਰਅਸਲ ਇਹ ਭਾਰਤ ਸਰਕਾਰ ਅਤੇ ਪਰਿਵਹਨ ਵਿਭਾਗ ਨੇ ਇਕ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਵਾਰੇ ਸਰਕਾਰ ਨੇ 2 ਕੂ ਮਹੀਨੇ ਪਹਿਲਾਂ ਹੀ ਅਖ਼ਬਾਰਾਂ ਅਤੇ ਟੀਵੀ ਰਾਹੀਂ ਸੂਚਿਤ ਕੀਤਾ ਸੀ। ਇਹ ਸੀਰੀਜ਼ ਕੁਝ ਖਾਸ ਕੈਟਾਗਰੀ ਲਈ ਚਲਾਈ ਗਈ ਹੈ। ਜਿਵੇਂ ਫੌਜ ਚ ਨੌਕਰੀ ਵਾਲੇ, ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਅਤੇ ਸਰਕਾਰੀ ਅਦਾਰੇ , ਅਜਿਹੀਆਂ ਕੰਪਨੀਆਂ ਜਿਨ੍ਹਾਂ ਦਾ ਕਾਰੋਬਾਰ ਦੇਸ਼ ਚ ਰਾਜ ਰਾਜਾਂ ਤੋ ਵੱਧ ਚ ਹੈ। ਅਜਿਹੀਆਂ ਕੰਪਨੀਆਂ ਅਦਾਰਿਆਂ ਚ ਮੁਲਾਜਮਾਂ ਦੀ ਬਦਲੀ ਇਕ ਰਾਜ ਤੋਂ ਬਾਹਰ ਦੂਜੇ ਰਾਜਾਂ ਚ ਹੁੰਦੀ ਰਹਿੰਦੀ ਹੈ। ਮਸਲਨ ਓਹਨਾ ਨੇ ਜੇਕਰ ਜੰਮੂ ਤੋਂ ਗੱਡੀ ਲਈ ਹੈ ਤੇ ਰਜਿਸਟਰੇਸ਼ਨ ਜੰਮੂ ਚ ਕਰਵਾ ਲਈ, ਪਰ ਫਿਰ ਆਪਣੇ ਰਾਜ ਤਾਮਿਲਨਾਡੂ ਜਾਣਾ ਪਿਆ ਤਾਂ ਕੱਲ ਨੂੰ ਫਿਰ RC ਤਾਮਿਲਨਾਡੂ ਦੀ ਬਣਾਉਣੀ ਪਵੇਗੀ। ਫਿਰ ਤੋਂ ਖਰਚ ਟੈਕਸ ਆਦਿ ਭਰਨੇ ਪੈਣਗੇ। ਹੁਣ BH ਸੀਰੀਜ਼ ਸ਼ੁਰੂ ਹੋਣ ਨਾਲ ਇਕੋ ਵਾਰ RC ਬਣੇਗੀ, ਵਾਰ ਵਾਰ RC ਚ ਸਟੇਟ ਦਾ ਕੋਡ ਨਹੀਂ ਬਦਲਣਾ ਪਵੇਗਾ। BH ਮਤਲਬ (BHARAT) ਪੂਰੇ ਭਾਰਤ ਲਈ ਲਾਗੂ ਹੋਵੇਗਾ, ਸ਼ੁਰੂ ਦੇ ਅੱਖਰ ਗੱਡੀ ਦੇ ਮਾਡਲ ਨੂੰ ਦਰਸਾਉਣਗੇ। ਇਸ ਲਈ ਆਪਣੇ ਅਦਾਰੇ, ਕੰਪਨੀ ਤੋਂ ਸਰਟੀਫਿਕੇਟ ਲਗੇਗਾ ਤਾਂ BH ਸੀਰੀਜ਼ ਦੀ ਰਜਿਸਟ੍ਰੇਸ਼ਨ ਕਾਪੀ ਬਣ ਜਾਵੇਗੀ। 
 ਬਾਕੀ ਗੱਡੀ ਮਾਲਕ ਦੀ ਮਰਜੀ ਹੋਵੇਗੀ ਕੇ ਉਸਨੇ ਸਟੇਟ ਨੰਬਰ ਲਗਾਉਣਾ ਹੈ ਜਾ BH ਸੀਰੀਜ਼।
 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.