IMG-LOGO
ਹੋਮ ਪੰਜਾਬ : ਹੰਗ ਅਸੈਂਬਲੀ ਆਵੇਗੀ ਜਾਂ ਫਿਰ 100 ਦਾ ਅੰਕੜਾ ਪਾਰ ਕਰੇਗੀ...

ਹੰਗ ਅਸੈਂਬਲੀ ਆਵੇਗੀ ਜਾਂ ਫਿਰ 100 ਦਾ ਅੰਕੜਾ ਪਾਰ ਕਰੇਗੀ ਆਪ

Admin user - Mar 08, 2022 06:47 AM
IMG

 ਬਿਊਰੋ ਚੀਫ
 ਚੰਡੀਗਡ਼੍ਹ 8 ਮਾਰਚ , ਪੰਜਾਬ ਵਿਧਾਨ ਸਭਾ ਚੋਣਾਂ ਦੇ ਹੋਏ ਇਲੈਕਸ਼ਨ ਦਾ ਨਤੀਜਾ ਆਉਣ ਵਿੱਚ ਚੰਦ ਘੰਟੇ ਬਾਕੀ ਹਨ ।
 ਇਸ ਦੌਰਾਨ ਵੱਖ - ਵੱਖ ਚੈਨਲਾਂ ਉਪਰ ਵਿਖਾਏ ਗਏ ਐਗਜ਼ਿਟ ਪੋਲ ਨੇ ਸਿਆਸੀ ਗਲਿਆਰਿਆਂ ਅਤੇ ਆਮ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ ਹਨ  ।
  ਜ਼ਿਆਦਾ ਚੈਨਲਾਂ ਤੇ ਪ੍ਰਚਾਰੇ ਗਏ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ  ਆਮ ਆਦਮੀ ਪਾਰਟੀ ਦੀ ਸਰਕਾਰ ਸਪਸ਼ਟ ਰੂਪ ਵਿੱਚ ਬਣਨ ਦਾ ਦਾਅਵਾ ਕੀਤਾ ਹੈ ।

 ਇਸ ਚੈਨਲ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ  100 ਵਿਧਾਨ ਸਭਾ ਹਲਕਿਆਂ ਉੱਪਰੋਂ ਜਿੱਤ ਦਰਜ ਕਰੇਗੀ  ।
 ਆਮ ਆਦਮੀ ਪਾਰਟੀ ਉਮੀਦਵਾਰਾਂ, ਦਫਤਰਾਂ ਅਤੇ ਆਮ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ ।
  ਆਪ ਆਗੂਆਂ ਦੇ ਘਰਾਂ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਹੁਣੇ ਤੋਂ ਹੀ ਤਾਂਤਾ ਲੱਗਿਆ ਦਿਖਾਈ ਦੇ ਰਿਹਾ ਹੈ ।

 ਆਪ ਵਰਕਰਾਂ ਵੱਲੋਂ ਮਨਾਈ ਜਾ ਰਹੀ ਖੁਸ਼ੀ ਵਿੱਚ ਪਕੌੜੇ ਅਤੇ ਹੋਰ ਵਸਤਾਂ ਵੰਡ ਕੇ ਖੁਸ਼ੀ ਮਨਾਉਣ ਦੀਆਂ ਵੀਡੀਓਜ਼ ਕਲਿਪਸ ਸੋਸ਼ਲ ਮੀਡੀਆ ਤੇ ਆਮ ਵਾਇਰਲ ਹੋ ਰਹੀਆਂ ਹਨ  ।
 ਇਸੇ ਦੋਰਾਨ ਭਾਸਕਰ ਮੀਡੀਆ ਗਰੁੱਪ ਦੇ ਚੋਣ ਸਰਵੇ ਦੇ " ਐਗਜ਼ਿਟ ਪੋਲ " ਅਨੁਸਾਰ ਪੰਜਾਬ ਅੰਦਰ ਹੰਗ ਅਸੈਂਬਲੀ ਹੋਂਦ ਵਿੱਚ ਆਉਣ ਜਾ ਰਹੀ ਹੈ ।
 ਵੱਖ - ਵੱਖ ਮੀਡੀਆ ਅਦਾਰਿਆਂ ਨੇ ਆਪੋ ਆਪਣੇ ਢੰਗ ਨਾਲ ਐਗਜ਼ਿਟ ਪੋਲ  ਦੀਆਂ ਹੈੱਡਲਾਈਨਜ਼ ਛਾਪੀਆਂ ਹਨ ।
 ਹਿੰਦ ਸਮਾਚਾਰ ਪੱਤਰ ਸਮੂਹ ਵੱਲੋਂ ਹੈਡਿੰਗ ਦਿੱਤਾ ਗਿਆ ਹੈ ਕਿ  "ਪੰਜਾਬ ਅੰਦਰ ਆਪ ਦੀ ਸਰਕਾਰ " 
 ਨਾਲ ਹੀ ਉਨ੍ਹਾਂ ਵੱਖ ਵੱਖ ਚੈਨਲਾਂ ਵੱਲੋਂ ਵੱਖ - ਵੱਖ ਮੁੱਖ ਸਿਆਸੀ ਪਾਰਟੀਆਂ ਨੂੰ ਮਿਲ ਰਹੀਆਂ ਸੀਟਾਂ ਦਾ ਵੇਰਵਾ ਵੀ ਫਰੰਟ ਪੇਜ ਤੇ ਪ੍ਰਕਾਸ਼ਤ ਕੀਤਾ ਹੈ ।
   ਡੇਰਾ ਸੱਚਾ ਸੌਦਾ ਸਿਰਸਾ ਨਿਊਜ ਪੇਪਰ ਸੱਚ ਕਹੂੰ  ਹੈਡਿੰਗ ਦਿੰਦਾ ਹੈ ਕਿ " ਪੰਜਾਬ ਅੰਦਰ ਆਪ ਅਤੇ ਅਕਾਲੀ ਦਲ ਸਖ਼ਤ ਟੱਕਰ "
 ਭਾਸਕਰ ਗਰੁੱਪ ਦੇ ਐਗਜ਼ਿਟ ਪੋਲ ਅਨੁਸਾਰ ਕਾਫੀ  ਵਿਧਾਨ ਸਭਾ ਹਲਕਿਆਂ ਅੰਦਰ ਬਹੁਤ ਹੀ ਥੋੜ੍ਹੇ 2 ਹਜ਼ਾਰ 3 ਹਜ਼ਾਰ ਵੋਟਾਂ ਦੇ ਮਾਰਜਨ ਨਾਲ  ਜਿੱਤ ਹਾਰ ਹੋਣ ਜਾ ਰਹੀ ਹੈ  ।
  ਇਸ ਦੌਰਾਨ ਕਾਂਗਰਸ ਪਾਰਟੀ ਪੰਜਾਬ ਦੇ ਇੰਚਾਰਜ ਮਿਸਟਰ  ਚੌਧਰੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਸਪੱਸ਼ਟ ਬਹੁਮਤ ਲੈ ਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ।
  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਪੋਕਸਪਰਸਨ ਦਲਜੀਤ ਸਿੰਘ ਚੀਮਾ ਅਨੁਸਾਰ ਉਹ ਐਗਜ਼ਿਟ ਪੋਲ ਨੂੰ ਨਹੀਂ ਮੰਨਦੇ ।
  ਉਨ੍ਹਾਂ ਅਨੁਸਾਰ ਪਹਿਲਾਂ ਵੀ ਅਜਿਹੇ ਕਥਿਤ ਐਗਜ਼ਿਟ ਪੋਲ ਝੂਠੇ ਸਾਬਤ ਹੁੰਦੇ ਆਏ ਹਨ ।
  ਇਸ ਦੌਰਾਨ ਅਕਾਲੀ ਦਲ ਨਾਲ ਸਬੰਧਤ ਮੀਡੀਆ ਗਰੁੱਪਾਂ ਵਿੱਚ ਇਕ ਉਹ ਲਿਸਟ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਹਲਕਿਆਂ ਉੱਪਰੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੀ ਜਿੱਤਣਗੇ  ।
   ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਉਂਕਿ ਰਵਾਇਤੀ ਪਾਰਟੀਆਂ ਵੱਲੋਂ ਸ਼ੁਰੂ ਤੋਂ ਹੀ ਵਰਤੇ ਜਾ ਰਹੇ ਢੰਗ ਤਰੀਕਿਆਂ ਵਾਂਗੂੰ  ਇਸ ਵਾਰ ਓਹੀ ਸਾਧਨ  ਵੱਡੇ ਪੱਧਰ ਤੇ ਵਰਤੋਂ ਵਿੱਚ ਲਿਆਂਦੇ ਗਏ ਹਨ  ਪਰ ਪੰਜਾਬ ਦੀ ਜਨਤਾ ਵੱਲੋਂ ਦਿੱਤਾ ਫ਼ਤਵਾ ਪ੍ਰਵਾਨ ਕਰਨ ਵਿੱਚ ਇਹਨਾਂ ਨੂੰ ਤਕਲੀਫ਼ ਮਹਿਸੂਸ ਹੋ ਰਹੀ ਹੈ ।

ਇਸ ਦੌਰਾਨ ਵਿਧਾਇਕ ਲੁਧਿਆਣਾ ਸਿਮਰਜੀਤ ਸਿੰਘ ਬੈਂਸ  ਦਾ ਕਹਿਣਾ ਹੈ ਕਿ ਫੇਸਬੁਕੀਆਂ ਦਾ ਟੋਲਾ ਹੈ ਆਮ ਆਦਮੀ ਪਾਰਟੀ  ।

  ਪਿਛਲੀ ਵਾਰ ਵੀ ਇਨ੍ਹਾਂ ਬੜਾ ਰੌਲਾ ਪਾਇਆ ਸੀ ਤੇ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਲੈ ਰਹੀ ਹੈ ਪਰ ਜੋ ਪਿਛਲੀ ਵਾਰ ਨਿਕਲਿਆ ਉਸ ਤੋਂ ਵੀ ਘੱਟ ਸੀਟਾਂ ਲੈ ਰਹੇ ਹਨ ਆਪ ਦੇ ਚੋਣ ਨਿਸ਼ਾਨ ਤੇ ਲੜਨ ਵਾਲੇ ਉਮੀਦਵਾਰ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.