ਤਾਜਾ ਖਬਰਾਂ
22 ਮਾਰਚ ਤੱਕ ਰਹਿਣਗੇ ਨਿਆਂਇਕ ਹਿਰਾਸਤ ਵਿੱਚ
ਬਿਊਰੋ ਚੀਫ
ਮੋਹਾਲੀ 08 ਮਾਰਚ , ਨਾਰਕੋਟਿਕਸ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਮੌਕਾ ਅਜੇ ਨਹੀਂ ਮਿਲਿਆ ।
ਇਸ ਤੋਂ ਪਹਿਲਾਂ ਉਹ 8 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਵਿੱਚ ਬੰਦ ਸਨ ਅਤੇ ਅੱਜ ਉਹ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ ।
ਮਾਣਯੋਗ ਅਦਾਲਤ ਵੱਲੋਂ ਮਜੀਠੀਆ ਨੂੰ 22 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ ।
Get all latest content delivered to your email a few times a month.