IMG-LOGO
ਹੋਮ ਪੰਜਾਬ : ਆਖ਼ਰ ਕਿੱਧਰ ਗਈ ਗੁੰਮ ਹੋ ਗਈ 8 ਸਾਲ ਦੀ ਲੜਕੀ

ਆਖ਼ਰ ਕਿੱਧਰ ਗਈ ਗੁੰਮ ਹੋ ਗਈ 8 ਸਾਲ ਦੀ ਲੜਕੀ

Admin user - Mar 06, 2022 10:19 AM
IMG

ਆਖ਼ਰ ਕਿਧਰ ਗਈ ਗੁੰਮ ਹੋਈ 8 ਸਾਲ ਦੀ ਕੁੜੀ 
ਬਿਊਰੋ ਚੀਫ
 ਜਲਾਲਾਬਾਦ ਪੱਛਮੀ 05 ਮਾਰਚ , ਅਜੋਕੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੇਖ ਕੇ ਹਰ ਕੋਈ ਚਿੰਤਾ ਵਿੱਚ ਡੁੱਬ ਜਾਂਦਾ ਹੈ ।
  ਅਸੀਂ ਜਿਸ ਆਜ਼ਾਦ ਭਾਰਤ ਦੇ ਖੁਸ਼ਹਾਲ ਸੂਬੇ ਪੰਜਾਬ ਦੇ ਵਾਸੀ ਹਾਂ ਕਿ ਉੱਥੇ ਅਮਨ ਕਾਨੂੰਨ ਦੀ ਸਥਿਤੀ ਪ੍ਰਸ਼ਾਸਨ ਦੇ ਕਾਬੂ ਵਿੱਚ ਨਹੀਂ ਹੈ ਜਾਂ ਫਿਰ ਕਿਸੇ ਹੋਰ ਕਲਚਰ ਦਾ ਸ਼ਿਕਾਰ ਹੋ ਕੇ ਬੱਚੇ ਆਪਣੇ ਮਾਪਿਆਂ ਤੋਂ ਦੂਰ ਗੈਰਾਂ ਦੇ ਹੱਥਾਂ ਵਿੱਚ ਜਾ ਰਹੇ ਹਨ ।
  ਪਿਛਲੇ ਦਿਨੀਂ ਪੁਲਸ ਥਾਣਾ ਬਹਾਵਵਾਲਾ ਦੇ ਖੇਤਰ ਵਿਚ ਦੋ ਨਾਬਾਲਗ ਭੈਣਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੀ ਘਟਨਾ ਸਬੰਧੀ ਮੁਕੱਦਮਾ ਦਰਜ ਹੋਇਆ ਸੀ ।
  ਪੁਲੀਸ ਥਾਣਾ ਜਲਾਲਾਬਾਦ ਸਿਟੀ ਅੰਦਰ ਦਰਜ ਹੋਈ ਐਫ ਆਈ ਆਰ ਨੰਬਰ 23 ਅਧੀਨ ਧਾਰਾ 346 ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਹੈ ।
  ਇੱਥੇ  ਇੱਕ  ਮਾਂ  ਦੇ ਬਿਆਨਾਂ ਤੇ ਦਰਜ ਕੀਤੀ ਗਏ ਮੁਕੱਦਮੇ ਅਨੁਸਾਰ ਉਸ ਦੀ 8 ਸਾਲ ਦੀ ਲੜਕੀ ਘਰ ਤੋਂ ਗਈ ਪਰ ਵਾਪਸ ਨਹੀਂ  ਪਰਤੀ ।
 ਮਾਂ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਉਹ ਘਰ ਤੋਂ ਗਲੀ ਅੰਦਰ ਹੀ ਮੌਜੂਦ ਦੁਕਾਨ ਉਪਰੋਂ ਦਹੀਂ ਲੈਣ ਲਈ ਗਈ ਸੀ ।
 ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.