ਤਾਜਾ ਖਬਰਾਂ
ਬਲਰਾਜ ਸਿੰਘ ਸਿੱਧੂ
ਫਾਜਿ਼ਲਕਾ, 5 ਮਾਰਚ
ਫਾਜਿ਼ਲਕਾ ਦੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਸੁੱਕਰਵਾਰ ਦੀ ਸ਼ਾਮ ਨੂੰ ਫਾਜਿ਼ਲਕਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਵਿਖੇ ਬਣੇ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਇੱਥੇ ਈਵੀਐਮ ਮਸ਼ੀਨਾਂ ਦੀ ਸੁੱਰਿਖਆ ਲਈ ਕੀਤੇ ਇੰਤਜਾਮਾਂ ਦੀ ਜਾਣਕਾਰੀ ਲਈ। ਇਥੇ ਦੱਸਿਆ ਜਾਂਦਾ ਹੈ ਕਿ ਫਾਜਿ਼ਲਕਾ ਦੇ ਇਸ ਸਕੂਲ ਵਿਖੇ 79 ਜਲਾਲਾਬਾਦ ਅਤੇ 80 ਫਾਜਿ਼ਲਕਾ ਵਿਧਾਨ ਸਭਾ ਹਲਕਿਆਂ ਦੀਆਂ ਵੋਟਿੰਗ ਮਸੀਨਾਂ ਸਖ਼ਤ ਸੁਰੱਖਿਆ ਹੇਠ ਰੱਖੀਆਂ ਗਈਆਂ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਦੀਆਂ ਤਿੰਨ ਪਰਤਾਂ ਹਨ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।ਇੱਥੇ ਹੀ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
Get all latest content delivered to your email a few times a month.