IMG-LOGO
ਹੋਮ ਪੰਜਾਬ : ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ

ਸ੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ

Admin user - Jan 14, 2022 02:16 AM
IMG



ਫਿਰੋਜ਼ਪੁਰ 14 ਜਨਵਰੀ (ਵਿਸ਼ਵਜੀਤ ਸਿੰਘ ਥਿੰਦ):ਬੀਤੇ ਕੱਲ ਉਦੋਂ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਕਾਦਾ ਬੋੜਾ ਵਿਖੇ ਡੋਰ ਟੂ ਡੋਰ ਹਰ ਘਰ ਤੱਕ ਪਹੁੰਚ ਕਰਦੇ ਹੋਏ ਆਮ ਆਦਮੀਂ ਪਾਰਟੀ ਦੀਆਂ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਾ ਰਹੇ ਸਨ ਤਾਂ ਉਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ’ਚ, ਕੀਤੇ ਵਿਕਾਸ ਕਾਰਜ ਤੋਂ ਪ੍ਰਭਾਵਿਤ ਹੋ ਕੇ ਆਪ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬਾਂਗੜ ਦੀ ਮੌਜ਼ੂਦਗੀ ਵਿਚ ਸ੍ਰੋਮਣੀ ਅਕਾਲੀ ਦਲ ਦੇ ਦੋ ਸਾਬਕਾ ਸਰਪੰਚਾਂ ਅੱਛਰ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਤਕਰੀਬਨ 40 ਪਰਿਵਾਰ ਆਮ ਆਦਮੀਂ ਪਾਰਟੀ ਵਿਚ ਸ਼ਾਮਲ ਹੋਏ। ਗੱਲਬਾਤ ਦੌਰਾਨ ਆਸ਼ੂ ਬਾਂਗੜ ਨੇ ਦੱਸਿਆ ਕਿ ਲੋਕਾਂ ਇਨ੍ਹਾਂ ਰਵਾਇਤੀ ਪਾਰਟੀ ਦੇ 70-75 ਸਾਲਾਂ ਕਾਰਜ ਕਾਲ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਆਮ ਆਦਮੀਂ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਰ ਹੀ ਆਮ ਆਦਮੀਂ ਪਾਰਟੀ ’ਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀਂ ਪਾਰਟੀ ਦਾ ਕਾਫਲਾ ਦਿਨੋਂ ਦਿਨ ਵੱਧ ਰਿਹਾ ਹੈ। ਇਸ ਵਾਰ ਪੰਜਾਬ ਵਿਚ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਨਾ ਲਗਭਗ ਤੈਅ ਹੈ, ਇਨ੍ਹਾਂ ਪਰਿਵਾਰਾਂ ਦਾ ਆਮ ਆਦਮੀਂ ਪਾਰਟੀ ਵਿਚ ਆਉਣ ਤੇ ਦਿਲੋਂ ਸੁਆਗਤ ਕੀਤਾ ਜਾਦਾ ਹੈ ਅਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਸਮੇਂ ਹਰਪ੍ਰੀਤ ਸਿੰਘ, ਕਾਰਜ ਸਿੰਘ, ਕੁਲਬੀਰ ਸਿੰਘ, ਪੁਸ਼ਪਿੰਦਰ ਸਿੰਘ, ਯਾਦਵਿੰਦਰ ਸਿੰਘ, ਪਿੰਦਾ ਅਤੇ ਅਮਨਦੀਪ ਸਿੰਘ ਧਾਲੀਵਾਲ (ਨਿੱਜੀ ਸਕੱਤਰ ਆਸ਼ੂ ਬਾਂਗੜ) ਤੋਂ ਇਲਾਵਾ ਹੋਰ ਵੀ ਸੱਜਣ ਹਾਜ਼ਰ ਸਨ। 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.