IMG-LOGO
ਹੋਮ ਪੰਜਾਬ : 520 ਰੁਪਏ ਜੂਏ ਦੀ ਰਾਸ਼ੀ ਸਮੇਤ ਇਕ ਗਿ੍ਰਫਤਾਰ ਤਲਵੰਡੀ ਭਾਈ...

520 ਰੁਪਏ ਜੂਏ ਦੀ ਰਾਸ਼ੀ ਸਮੇਤ ਇਕ ਗਿ੍ਰਫਤਾਰ ਤਲਵੰਡੀ ਭਾਈ (ਫਿਰੋਜ਼ਪੁਰ): ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 520...

Admin user - Jan 14, 2022 02:14 AM
IMG

520 ਰੁਪਏ ਜੂਏ ਦੀ ਰਾਸ਼ੀ ਸਮੇਤ ਇਕ ਗਿ੍ਰਫਤਾਰ
ਫਿਰੋਜ਼ਪੁਰ: 14 ਜਨਵਰੀ (ਵਿਸ਼ਵਜੀਤ ਸਿੰਘ) ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 520 ਰੁਪਏ ਜੂਏ ਦੀ ਰਾਸ਼ੀ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਜੂਆ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਤਲਵੰਡੀ ਭਾਈ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੋਨੀ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਨੇੜੇ ਬੱਸ ਅੱਡਾ ਤਲਵੰਡੀ ਭਾਈ ਜੋ ਦੜਾ ਸੱਟਾ ਲਾਉਣ ਦਾ ਆਦੀ ਹੈ ਤੇ ਅੱਜ ਵੀ ਸ਼ਰੇਆਮ ਦੜਾ ਸੱਟਾ ਲਗਾ ਰਿਹਾ ਹੈ ਤੇ ਉੱਚੀ ਅਵਾਜ਼ ਵਿਚ ਕਹਿ ਰਿਹਾ ਹੈ ਕਿ ਮੇਰੇ ਪਾਸ ਇਕ ਰੁਪਏ ਦਾ ਦੜਾ ਸੱਟਾ ਲਿਖਾਏਗਾ ਤਾਂ ਉਸ ਦਾ ਨੰਬਰ ਆਉਣ ਤੇ ਉਸ ਦੇ 1 ਰੁਪਏ ਦੇ ਬਦਲੇ 90 ਰੁਪਏ ਦਿੱਤੇ ਜਾਣਗੇ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 520 ਰੁਪਏ ਰਾਸ਼ੀ ਦੜਾ ਸੱਟਾ, ਪਰਚੀ ਤੇ ਇਕ ਪੈਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.