IMG-LOGO
ਹੋਮ ਹਿਮਾਚਲ : ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ...

ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਿੱਤ ਦਾ ਝੰਡਾ

Admin user - Mar 03, 2022 05:28 AM
IMG

 ਬਿਊਰੋ ਚੀਫ਼ 
ਅੰਮ੍ਰਿਤਸਰ, 03 ਮਾਰਚ, 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ (ਪੁਰਸ਼) ਚੈਂਪੀਅਨਸ਼ਿਪ 2021-22 ਜਿੱਤ ਲਈ ਹੈ। ਫਾਈਨਲ ਮੈਚ ਜਿੱਤਣ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਾਕੀ ਟੀਮ ਦੇ ਖਿਡਾਰੀਆਂ ਨੇ ਜਿਤ ਦਾ ਜਸ਼ਨ ਮਨਾਉਂਦਿਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਨਰਜ਼ਅੱਪ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਤੀਜੇ ਸਥਾਨ ’ਤੇ ਰਹੀ ਜਦੋਂਕਿ ਲਵਲੀ ਯੂਨੀਵਰਸਿਟੀ, ਜਲੰਧਰ ਚੌਥੇ ਸਥਾਨ ’ਤੇ ਰਹੀ।
ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ (ਪੁਰਸ਼) ਚੈਂਪੀਅਨਸ਼ਿਪ 2021-22 ਦੇ ਫਾਈਨਲ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਹਾਕੀ ਐਸਟਰੋਟਰਫ ਵਿੱਚ ਖੇਡੇ ਗਏ। ਪਹਿਲਾ ਮੈਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਹ ਕਰੀਬੀ ਮੁਕਾਬਲਾ 2-1 ਗੋਲਾਂ ਨਾਲ ਜਿੱਤ ਲਿਆ। ਦੂਜੇ ਮੈਚ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਵਲੀ ਯੂਨੀਵਰਸਿਟੀ, ਜਲੰਧਰ ਨੂੰ 4-0 ਗੋਲਾਂ ਨਾਲ ਹਰਾ ਕੇ ਇੱਕ ਤਰਫਾ ਮੈਚ ਜਿੱਤ ਲਿਆ।
ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ ਅਤੇ ਡਾ. ਕੰਵਰ ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਨੇ ਜੇਤੂ ਯੂਨੀਵਰਸਿਟੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਅਮਨਦੀਪ ਸਿੰਘ, ਐਸੋਸੀਏਟ ਪ੍ਰੋ., ਸ. ਗੁਰਮੀਤ ਸਿੰਘ, ਤਕਨੀਕੀ ਅਧਿਕਾਰੀ ਸ. ਗੁਰਿੰਦਰ ਸਿੰਘ ਸਾਂਗਾ, ਅੰਤਰਰਾਸ਼ਟਰੀ ਰੈਫਰੀ ਸ. ਜਗਦੇਵ ਸਿੰਘ ਚਾਹਲ, ਇੰਚਾਰਜ ਯੂਨੀਵਰਸਿਟੀ ਹਾਕੀ ਕੋਚ ਵੀ ਹਾਜ਼ਰ ਸਨ।
ਡਾ: ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ ਨੇ ਭਾਗ ਲੈਣ ਵਾਲੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਬੜੀ ਸਫਲਤਾ ਨਾਲ ਸੰਪੰਨ ਹੋਈ ਅਤੇ ਸਾਰੇ ਪ੍ਰਤੀਯੋਗੀਆਂ ਨੇ ਉਨ੍ਹਾਂ ਲਈ ਕੀਤੇ ਪ੍ਰਬੰਧਾਂ ਤੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.