IMG-LOGO
ਹੋਮ ਪੰਜਾਬ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ 'ਫਾਸ਼ੀਵਾਦੀ ਮੋਦੀ ਹਕੂਮਤ ਖ਼ਿਲਾਫ਼ ਜੇਤੂ ਕਿਸਾਨੀ...

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ 'ਫਾਸ਼ੀਵਾਦੀ ਮੋਦੀ ਹਕੂਮਤ ਖ਼ਿਲਾਫ਼ ਜੇਤੂ ਕਿਸਾਨੀ ਘੋਲ' ਵਿਸ਼ੇ ਤੇ ਸੈਮੀਨਾਰ ਆਯੋਜਿਤ

Admin user - Mar 01, 2022 07:53 AM
IMG

  ਰਵੀ ਹਾਂਡਾ

ਸੰਗਰੂਰ, 1 ਮਾਰਚ, 2022: ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਸਥਾਨਕ ਪਰਜਾਪਤ ਧਰਮਸ਼ਾਲਾ ਸੰਗਰੂਰ ਵਿਖੇ 'ਫਾਸ਼ੀਵਾਦੀ ਮੋਦੀ ਹਕੂਮਤ ਖ਼ਿਲਾਫ਼ ਜੇਤੂ ਕਿਸਾਨੀ ਘੋਲ, ਮੁਲਾਜ਼ਮ ਲਹਿਰ ਲਈ ਗ੍ਰਹਿਣ ਕਰਨ ਯੋਗ ਸਬਕ' ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। 

 

ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਮਿੰਦਰ ਪਟਿਆਲਾ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਫਾਸ਼ੀਵਾਦ ਮੋਦੀ ਹਕੂਮਤ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਰੂਪ-ਰੇਖਾ ਬਾਰੇ ਵਿਸਤ੍ਰਿਤ ਰੂਪ ਵਿਚ ਜਾਗਰੂਕ ਕੀਤਾ। ਇਸ ਤੋਂ ਬਿਨਾਂ ਮੁਲਾਜ਼ਮ ਲਹਿਰ ਨੂੰ ਕਿਸਾਨੀ ਸੰਘਰਸ਼ ਤੋਂ ਸੇਧ ਲੈਂਦੇ ਹੋਏ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਲਹਿਰ ਨੂੰ ਉਸਾਰਨ ਅਤੇ ਤਕੜਾ ਕਰਨ ਤੇ ਜੋਰ ਦਿੱਤਾ। ਉਹਨਾਂ ਅਸਲੀ ਮੁੱਦੇ ਉਭਾਰਦਿਆਂ ਇਨਕਲਾਬੀ ਬਦਲ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਵੀ ਦਿੱਤਾ।

 

ਸੈਮੀਨਾਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ, ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਨਿਰਭੈ ਸਿੰਘ, ਸੁਖਵਿੰਦਰ ਗਿਰ, ਗਗਨਦੀਪ ਕੌਰ ਭਵਾਨੀਗੜ੍ਹ ਨੇ ਵੀ ਸੰਬੋਧਨ ਕੀਤਾ।

 

ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਸੁਖਵਿੰਦਰ ਗਿਰ ਨੂੰ ਜ਼ਿਲ੍ਹਾ ਪ੍ਰਧਾਨ, ਅਮਨ ਵਿਸ਼ਿਸ਼ਟ ਨੂੰ ਜਨਰਲ ਸਕੱਤਰ, ਗੁਰਜੰਟ ਸਿੰਘ ਲਹਿਲ ਕਲਾਂ ਅਤੇ ਦੀਨਾ ਨਾਥ ਨੂੰ ਮੀਤ ਪ੍ਰਧਾਨ, ਸੁਖਪਾਲ ਸਫੀਪੁਰ ਨੂੰ ਵਿੱਤ ਸਕੱਤਰ, ਕੰਵਲਜੀਤ ਸਿੰਘ ਘੋੜੇਨਬ ਨੂੰ ਸਹਾਇਕ ਵਿੱਤ ਸਕੱਤਰ, ਕਰਮਜੀਤ ਸਿੰਘ ਨਦਾਮਪੁਰ ਨੂੰ ਪ੍ਰੈੱਸ ਸਕੱਤਰ, ਨਿਰਭੈ ਸਿੰਘ ਨੂੰ ਸਲਾਹਕਾਰ, ਰਵਿੰਦਰ ਸਿੰਘ ਦਿੜ੍ਹਬਾ, ਗੌਰਵਜੀਤ ਘੁਮਾਣ, ਸੁਖਵਿੰਦਰ ਸੁੱਖ, ਰਾਜ ਸੈਣੀ, ਗੁਰਦੀਪ ਚੀਮਾ, ਸੁਖਬੀਰ ਖਨੌਰੀ, ਮਨਜੀਤ ਸਿੰਘ, ਰਮਨ ਗੋਇਲ, ਪਰਦੀਪ ਬਾਂਸਲ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।

 

ਇਸ ਮੌਕੇ ਉਪਰੌਕਤ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲ੍ਹਾ ਕਮੇਟੀ ਮੈਂਬਰ ਜੁਝਾਰ ਸਿੰਘ, ਮੱਘਰ ਸਿੰਘ, ਹਰਜੀਤ ਸਿੰਘ ਵਾਲੀਆ, ਮੇਘ ਰਾਜ, ਕੁਲਵੰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ, ਮੁਲਾਜ਼ਮ ਅਤੇ ਕਿਸਾਨ ਆਗੂ ਸ਼ਾਮਲ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.