ਤਾਜਾ ਖਬਰਾਂ
ਕੰਵਰਜੀਤ ਸਿੰਘ ਜੈਂਟੀ
ਜ਼ੀਰਾ / ਫ਼ਿਰੋਜ਼ਪੁਰ 01 ਮਾਰਚ , ਜ਼ੀਰਾ ਦੇ ਹੋਕਰਜ ਰੈਸਟੋਰੈਂਟ ਵਿਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੇ ਮਰਡਰ ਕੇਸ ਵਿਚ ਡੀ ਐੱਸ ਪੀ ਜਗਦੀਸ਼ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪੱਟੀ ਨਿਵਾਸੀ ਮਾਰਿਆ ਗਿਆ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਦੇਵ ਸਿੰਘ ਜ਼ਿਲਾ ਤਰਨਤਾਰਨ ਹੈ ।
ਇਹ ਨੌਜਵਾਨ ਦੋਹਰੇ ਕਤਲ ਦੇ ਮੁਕੱਦਮੇ (302 IPC) ਦਾ ਦੋਸ਼ੀ ਹੈ ਅਤੇ ਇਸ ਖ਼ਿਲਾਫ਼ ਇਕ ਪੁਲਸ ਥਾਣਾ ਪੱਟੀ ਵਿੱਚ 5 ਗ੍ਰਾਮ ਹੈਰੋਇਨ ਦਾ ਮੁਕੱਦਮਾ ਵੀ ਦਰਜ ਹੈ ।
ਡੀ ਐਸ ਪੀ ਦੱਸਦੇ ਹਨ ਕਿ 17-11-2021 ਨੂੰ ਸਰਹਾਲੀ ਰੋਡ ਪੱਟੀ ਵਿਖੇ ਹੋਏ ਦੋਹਰੇ ਕਤਲ ਕਾਂਡ ਦੇ ਸਬੰਧ ਵਿਚ ਦਰਜ ਹੋਇਆ ਸੀ ।
ਪੁਲੀਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਕਾਂਡ ਪੁਰਾਣੀ ਦੁਸ਼ਮਣੀ ਕਾਰਨ ਹੀ ਪ੍ਰਤੀਤ ਹੁੰਦਾ ਹੈ ।
"ਬੋਲਦਾ ਪੰਜਾਬ ਮੀਡੀਆ ਗਰੁੱਪ" ਦੇ ਸੋਰਸ ਦੱਸਦੇ ਹਨ ਕਿ ਕੁਝ ਦਿਨ ਪਹਿਲਾਂ ਵੀ ਦੋ ਧਿਰਾਂ ਵੱਲੋਂ ਜ਼ੀਰਾ ਵਿਖੇ ਆਹਮੋ ਸਾਹਮਣੇ ਕਾਰਾਂ ਉੱਪਰ ਸਿੱਧੀ ਫਾਇਰਿੰਗ ਕੀਤੀ ਗਈ ਸੀ ।
Get all latest content delivered to your email a few times a month.