IMG-LOGO
ਹੋਮ ਪੰਜਾਬ : ਕੋਈ ਬੱਚਾ ਪੋਲਿਓ ਰੋਧਕ ਬੂੰਦਾਂ ਤੋਂ  ਵਾਂਝਾ ਨਾ ਰਹੇ-ਡਾ.ਗੁਰਪ੍ਰੀਤ ਕੰਬੋਜ 

ਕੋਈ ਬੱਚਾ ਪੋਲਿਓ ਰੋਧਕ ਬੂੰਦਾਂ ਤੋਂ  ਵਾਂਝਾ ਨਾ ਰਹੇ-ਡਾ.ਗੁਰਪ੍ਰੀਤ ਕੰਬੋਜ 

Admin user - Mar 01, 2022 06:18 AM
IMG

  ਬਿਊਰੋ ਚੀਫ਼ 

ਗੁਰੂ ਹਰਸਹਾਏ 01 ਮਾਰਚ , ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ  ਅਰੋੜਾ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਰਾਸ਼ਟਰੀ ਪਲਸ ਪੋਲੀਓ ਪ੍ਰੋਗਰਾਮ  ਤਹਿਤ ਡਾ.ਗੁਰਪ੍ਰੀਤ ਕੰਬੋਜ ਨੋਡਲ ਅਫਸਰ ਪਲਸ ਪੋਲਿਓ ਦੁਆਰਾ ਸਲੱਮ ਏਰੀਆ ,ਝੁੱਗੀਆਂ-ਝੋਪੜੀਆਂ ,

ਭੱਠਿਆਂ,ਸੈਲਰਾਂ ਆਦਿ ਦੀ ਚੈਕਿੰਗ ਕੀਤੀ ਗਈ ।
ਜਿੱਥੇ ਕਿ ਟੀਮਾਂ ਦੁਆਰਾ ਨਵਜੰਮੇ ਬੱਚੇ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਬੱਚਿਆਂ ਨੂੰ  ਘਰ-ਘਰ ਜਾ ਕੇ ਪੋਲਿਓ ਬੂੰਦਾਂ ਪਿਲਾਈਆਂ ਜਾ ਰਹੀਆਂ ਸਨ। ਉਨ੍ਹਾਂ ਟੀਮਾਂ ਨੂੰ ਹਿਦਾਇਤ ਕੀਤੀ ਕਿ ਕੋਈ ਵੀ ਬੱਚਾ ਪੋਲਿਓ ਰੋਧਕ ਬੂੰਦਾਂ ਤੋਂ ਵਾਂਝਾ ਨਹੀ ਰਹਿਣਾ ਚਾਹੀਦਾ ਅਤੇ ਉੱਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਾਰੇ ਬੱਚਿਆਂ ਨੂੰ ਦਵਾਈ ਜਰੂਰ ਪਿਲਾਓ ਤਾਂ ਜੋ ਪੋਲਿਓ ਤੇ ਜਿੱਤ ਬਰਕਰਾਰ ਰਹੇ।ਇਸ ਮੌਕੇ ਬਿੱਕੀ ਕੌਰ ਬੀ.ਈ.ਈ,ਗੁਰਮੀਤ ਸਿੰਘ ਮ.ਪ.ਹ.ਵ ,ਕੈਰਨ ਸੀ.ਅੈਚ.ਓ,ਸਰਨਦੀਪ ਸਿੰਘ ,ਆਸ਼ਾ ਵਰਕਰਾਂ ਅਤੇ ਅਗਰਵਾਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.