IMG-LOGO
ਹੋਮ ਪੰਜਾਬ : ਹੋਕਰ ਹੋਟਲ ਜ਼ੀਰਾ ਵਿਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

ਹੋਕਰ ਹੋਟਲ ਜ਼ੀਰਾ ਵਿਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

Admin user - Mar 01, 2022 05:27 AM
IMG

 ਕੰਵਰਜੀਤ ਸਿੰਘ ਜੈਂਟੀ
 ਜ਼ੀਰਾ 01 ਮਾਰਚ ,
ਜੀਰੇ ਦੇ ਇਕ ਰੈਸਟੋਰੈਂਟ ਵਿਚ ਦਿਨ ਦਿਹਾੜੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਛਲਣੀ ਕਰ ਦਿੱਤਾ ਗਿਆ ।

ਜ਼ੀਰਾ ਦੇ ਤਲਵੰਡੀ ਰੋਡ ’ਤੇ ਸਥਿਤ ਹੋਕਰ ਰੈਸਟੋਰੈਂਟ ਵਿੱਚ ਇਹ ਘਟਨਾ ਵਾਪਰੀ । 

ਪ੍ਰਾਪਤ ਜਾਣਕਾਰੀ ਅਨੁਸਾਰ ਹਾਕਰ ਰੈਸਟੋਰੈਂਟ ਵਿਚ  ਦੋ ਨੌਜਵਾਨ ਕਰੀਬ 12 ਵਜੇ ਉਨ੍ਹਾਂ ਦੇ  ਰੈਸਟੋਰੈਂਟ ’ਤੇ ਆਏ ਅਤੇ ਪੀਜ਼ਾ ਆਰਡਰ ਕੀਤਾ ।
 ਇਸ ਤੋਂ ਥੋੜ੍ਹੀ ਦੇਰ ਬਾਅਦ ਦੋ ਨੌਜਵਾਨ ਹੋਰ ਆ ਗਏ ਜੋ ਉਨ੍ਹਾਂ ਨਾਲ ਹੀ ਅੰਦਰ ਕੈਬਿਨ ਵਿਚ ਬੈਠ ਗਏ। 
ਇਸ ਤੋਂ ਬਾਅਦ ਇਹ ਨਹੀਂ ਸਪੱਸ਼ਟ ਹੋ ਸਕਿਆ ਕਿ ਇਨ੍ਹਾਂ ਦਰਮਿਆਨ ਆਖ਼ਰ  ਕਿਸ ਗੱਲ ਤੋਂ ਝਗੜਾ ਇੰਨਾ ਵਧਿਆ ਕਿ ਗੱਲ ਮਾਰਨ ਮਰਵਾਉਣ ਤਕ ਪਹੁੰਚ ਗਈ ।

 
ਰੈਸਟੋਰੈਂਟ ਦੇ ਕਰਮਚਾਰੀਆਂ ਅਨੁਸਾਰ  ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਟਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀ, ਉਨ੍ਹਾਂ ਨੇ ਸਮਝਿਆ ਕਿ ਸ਼ਾਇਦ ਬਿਜਲੀ ਦਾ ਸ਼ਾਰਟ-ਸਰਕਟ ਹੋਇਆ ਹੈ।
 ਇਸ ਤੋਂ ਬਾਅਦ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਗੋਲੀਆਂ ਦਾ ਸ਼ਿਕਾਰ ਹੋਇਆ ਨੌਜਵਾਨ ਲੱਥਪੱਥ ਹੋਇਆ ਤੜਫ ਰਿਹਾ ਸੀ । 

ਪੁਲੀਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.