ਤਾਜਾ ਖਬਰਾਂ
ਬੋਲਦਾ ਪੰਜਾਬ ਬਿਉੂਰੋ
ਗੁਰੂ ਹਰਸਹਾਏ 01 ਮਾਰਚ , ਅਧਿਆਪਕ ਆਗੂ ਵਿਪਨ ਲੋਟਾ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਰਾਜ ਰਾਣੀ ਜੀ ਸੰਖੇਪ ਬਿਮਾਰੀ ਤੋਂ ਬਾਅਦ ਅਚਾਨਕ ਸਦੀਵੀ ਵਿਛੋੜਾ ਦੇ ਗਏ ।
ਇਸ ਅਚਾਨਕ ਸਦਮੇ ਉੱਪਰ ਲੋਟਾ ਪਰਿਵਾਰ ਨਾਲ ਵੱਖ - ਵੱਖ ਸਿੱਖਿਆ ਜਗਤ ਅਤੇ ਹੋਰ ਵਰਗਾਂ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਵਿਪਨ ਲੋਟਾ ਜੋ ਕਿ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਵਿਚੋਂ ਇਕ ਹਨ ਅਤੇ ਜਥੇਬੰਦੀ ਵੱਲੋਂ ਵਿੱਢੇ ਸੰਘਰਸ਼ ਵਿੱਚ ਉਹਨਾਂ ਮਰਨ ਵਰਤ ਰੱਖ ਕੇ ਅਧਿਆਪਕਾਂ ਨੂੰ ਹੱਕ ਦਿਵਾਉਣ ਵਿਚ ਹਿੱਸਾ ਲਿਆ ।
ਇਸ ਤੋਂ ਇਲਾਵਾ ਉਹ ਆਪਣੇ ਸਾਥੀਆਂ ਦੇ ਨਾਲ ਮਿਲਕੇ ਇੱਕ ਰੰਗਕਰਮੀ ਵਜੋਂ ਵੱਖ - ਵੱਖ ਸਮਾਜਿਕ ਕੁਰੀਤੀਆਂ ਉੱਪਰ ਚੋਟ ਕਰਦੇ ਆ ਰਹੇ ਹਨ ।
ਮਾਤਾ ਜੀ ਦੇ ਸਪੁੱਤਰਾਂ ਵਿੱਚ ਵਿਪਨ ਲੋਟਾ , ਸੋਨੂੰ ਲੋਟਾ , ਲੱਕੀ ਲੋਟਾ ਅਤੇ ਸਪੁੱਤਰੀ ਸੀਮਾ ਧਰਮਸੁਪਤਨੀ ਰਾਕੇਸ਼ ਨਾਰੰਗ , ਨੂੰਹ ਸ਼ਾਲੂ ਲੋਟਾ , ਪੋਤੀ ਰੁਹਾਨੀ ਲੋਟਾ ਦੇ ਨਾਲ ਪੋਤੇ , ਪੋਤੀਆਂ ਅਤੇ ਦੋਹਤੇ ਦੋਹਤੀਆਂ ਦੇ ਬਜ਼ੁਰਗ ਮਾਤਾ ਜੀ ਸਨ ਸ੍ਰੀਮਤੀ ਰਾਜ ਰਾਣੀ ।
ਪਰਿਵਾਰ ਵੱਲੋਂ ਦੱਸੇ ਪ੍ਰੋਗਰਾਮ ਅਨੁਸਾਰ 03 ਮਾਰਚ 2022 ਨੂੰ ਸਵੇਰੇ 8.30 ਵਜੇ ਫੁੱਲਾਂ ਦੀ ਰਸਮ ਹੋਵੇਗੀ ਅਤੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਗੁਰਦੁਆਰਾ ਬੇਰ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ ।
Get all latest content delivered to your email a few times a month.