IMG-LOGO
ਹੋਮ ਰਾਸ਼ਟਰੀ: 12 ਅਤੇ ਪੰਦਰਾਂ ਸਾਲ ਦੀਆਂ ਦੋ ਭੈਣਾਂ ਗਾਇਬ

12 ਅਤੇ ਪੰਦਰਾਂ ਸਾਲ ਦੀਆਂ ਦੋ ਭੈਣਾਂ ਗਾਇਬ

Admin user - Feb 28, 2022 01:49 AM
IMG

ਬਲਰਾਜ ਸਿੰਘ ਸਿੱਧੂ , ਸ਼ਬਦੀਸ਼ 
ਅਬੋਹਰ 28 ਫਰਵਰੀ , ਪੁਲੀਸ ਥਾਣਾ ਬਹਾਵਵਾਲਾ ਅੰਦਰ ਇਕ ਦੁਖਿਆਰੀ ਮਾਂ ਵੱਲੋਂ ਲਿਖਾਈ ਗਈ ਰਿਪੋਰਟ ਅਨੁਸਾਰ ਉਸ ਦੀਆਂ ਦੋ ਨਾਬਾਲਗ ਲੜਕੀਆਂ ਨੂੰ ਕੋਈ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ ।
  ਇਸ ਖੇਤਰ ਦੇ ਇੱਕ ਪਿੰਡ ਦੀ 40 ਸਾਲਾਂ ਉਮਰ ਦੀ ਮਾਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਇੱਕ ਲੜਕੀ ਜਿਸ ਦੀ ਉਮਰ 15 ਸਾਲ ਹੈ ਅਤੇ ਦੂਸਰੀ ਲੜਕੀ ਜਿਸ ਦੀ ਉਮਰ 12 ਸਾਲ ਹੈ ਨੂੰ ਮਿਤੀ 26 ਫਰਵਰੀ 2022 ਦੇ ਦਿਨ ਸਵੇਰੇ 9.15 ਵਜੇ ਵਰਗਲਾ ਕੇ ਲੈ ਗਿਆ ਹੈ । ਸ਼ਿਕਾਇਤ ਅਨੁਸਾਰ ਇਨ੍ਹਾਂ ਨਾਸਮਝ ਲਡ਼ਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਇਆ, ਫੁਸਲਾਇਆ ਗਿਆ ਹੈ ।
  ਇਸ ਸਬੰਧੀ ਪੁਲਸ ਥਾਣਾ ਬਹਾਵ ਵਾਲਾ ਵਿਖੇ ਆਈ ਪੀ ਸੀ ਦੀ ਧਾਰਾ 363 /366A ਅਧੀਨ ਦਰਜ ਕਰ ਕੇ ਲੜਕੀਆਂ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.