ਤਾਜਾ ਖਬਰਾਂ
ਅਨੁਜ , ਕੰਵਰਜੀਤ ਸਿੰਘ ਜੰਟੀ
ਫ਼ਿਰੋਜ਼ਪੁਰ 28 ਫ਼ਰਵਰੀ ,
ਪੰਜਾਬ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਤੋਂ ਪਹਿਲੀ 19 ਜਨਵਰੀ ਦੀ ਰਾਤ ਨੂੰ ਪਿੰਡ ਕੁਤਬਦੀਨ ਵਾਲਾ ਹਲਕਾ ਫਿਰੋਜ਼ਪੁਰ ਸ਼ਹਿਰੀ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੂੰ ਘੇਰ ਕੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਅਪਰਾਧਿਕ ਮੁਕੱਦਮਾ ਦਰਜ ਹੋਇਆ ਹੈ ।
ਹਾਲਾਂ ਗਏ 19 ਜਨਵਰੀ ਨੂੰ ਦੋਵੇਂ ਧਿਰਾਂ ਥਾਣੇ ਹਾਜ਼ਰ ਹੋਈਆਂ ਸੀ ਅਤੇ ਇਸ ਸੰਬੰਧੀ ਮੁਕੱਦਮਾ ਅਧੀਨ ਧਾਰਾ 188 ਦਰਜ ਕੀਤਾ ਗਿਆ ਸੀ ਉਸ ਮੌਕੇ ਦੂਜੀ ਧਿਰ ਨਸੀਬ ਸਿੰਘ ਸੰਧੂ ਨੇ ਬਿਆਨ ਦਰਜ਼ ਨਹੀਂ ਸਨ ਕਰਾਏ ।
ਤਫਤੀਸ਼ੀ ਅਧਿਕਾਰੀ ਏ ਐੱਸ ਆਈ ਦਰਸ਼ਨ ਸਿੰਘ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਕਿਸੇ ਨੂੰ ਬੰਦੀ ਬਣਾਉਣ ਲੁੱਟ ਖੋਹ ਕਰਨ ਅਤੇ ਸੋਸ਼ਲ ਮੀਡੀਆ ਉੱਪਰ ਗ਼ਲਤ ਢੰਗ ਨਾਲ ਵੀਡੀਓ ਵਾਇਰਲ ਕਰਨ ਦੇ ਦੋਸ਼ ਅਧੀਨ ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।
ਨਸੀਬ ਸਿੰਘ ਸੰਧੂ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਅਨੂਪ ਉਰਫ਼ ਸਾਧਾ ਪੁੱਤਰ ਮਲਕੀਤ ਸਿੰਘ, ਸਵਰਨ ਸਿੰਘ ਪੁੱਤਰ ਮਲਕੀਤ ਸਿੰਘ , ਬਲਰਾਜ ਸਿੰਘ ਪੁੱਤਰ ਅਨੂਪ ਸਿੰਘ, ਦਿਲਬਾਗ ਪੁੱਤਰ ਅਨੂਪ ਸਿੰਘ , ਗੁਲਜ਼ਾਰ ਸਿੰਘ ਪੁੱਤਰ ਮਲੂਕ ਸਿੰਘ, ਮਲੂਕ ਸਿੰਘ ਪੁੱਤਰ ਮਲਕੀਤ ਸਿੰਘ ,
ਹਜੂਰ ਸਿੰਘ ਪੁੱਤਰ ਸਵਰਨ ਸਿੰਘ , ਗੁਰਮੇਲ ਸਿੰਘ ਪੁੱਤਰ ਸੁਖਦੇਵ ਸਿੰਘ , ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ , ਨਿਸ਼ਾਨ ਸਿੰਘ ਪੁੱਤਰ ਲਖਵੀਰ ਸਿੰਘ , ਬੱਬੂ ਸੰਧੂ ਵਾਸੀ ਪੀਰ ਕੇ ਖਾਨਗੜ੍ਹ , ਚਰਨਜੀਤ ਸਿੰਘ ਚੰਨਾ ਨੰਬਰਦਾਰ , ਤਰਲੋਚਨ ਸਿੰਘ , ਸਰਦੂਲ ਸਿੰਘ ਵਾਸੀਅਨ ਦੁੱਲਾ ਸਿੰਘ ਵਾਲਾ ਅਤੇ ਬਾਕੀ ਅੱਠ ਦੱਸ ਅਣਪਛਾਤੇ ਜੋ ਕੇ ਕੁਤਬਦੀਨ ਵਾਲਾ ਦੇ ਵਾਸੀ ਹਨ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 379 B,295A, 120B ,148 ,149 , 67 Information Technology act 2000 ਅਧੀਨ ਕਾਰਵਾਈ ਕੀਤੀ ਹੈ ।
Get all latest content delivered to your email a few times a month.