IMG-LOGO
ਹੋਮ ਰਾਸ਼ਟਰੀ: ਯੁਕਰੇਨ ਵਿੱਚ ਫਸੇ ਫਰੀਦਕੋਟ  ਜਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ/ਵਿਅਕਤੀਆਂ ਲਈ ਹੈਲਪਲਾਈਨ...

ਯੁਕਰੇਨ ਵਿੱਚ ਫਸੇ ਫਰੀਦਕੋਟ  ਜਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ/ਵਿਅਕਤੀਆਂ ਲਈ ਹੈਲਪਲਾਈਨ ਨੰਬਰ ਜਾਰੀ-ਡੀ.ਸੀ

Admin user - Feb 27, 2022 07:33 AM
IMG

 ਵਿਸ਼ਵਜੀਤ ਸਿੰਘ  

ਫਰੀਦਕੋਟ , 26 ਫਰਵਰੀ 2022--

ਯੁਕਰੇਨ ਵਿੱਚ ਫਸੇ ਜਿਲ੍ਹੇ ਨਾਲ ਸਬੰਧਤ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ  ਡੀ. ਸੀ ਦਫਤਰ ਵਿਖੇ  ਹੈਲਪਲਾਈਨ ਨੰਬਰ 01639251000 ਅਤੇ 251024 ਸਥਾਪਤ ਕੀਤਾ ਗਿਆ ਹੈ, ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਰਾਜ ਸਰਕਾਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ। 

ਡਿਪਟੀ ਕਮਿਸ਼ਨਰ ਸ: ਹਰਬੀਰ ਸਿੰਘ  ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹੇ ਨਾਲ ਸਬੰਧਤ ਯੁਕਰੇਨ ਵਿੱਚ ਫੱਸੇ ਹੋਏ ਵਿਦਿਆਰਥੀਆਂ/ ਵਿਅਕਤੀਆਂ ਦੀ ਸੂਚਨਾ ਇਸ ਲਈ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੂਚਨਾ ਮੰਗੇ ਜਾਣ ਤੇ ਰਾਜ ਸਰਕਾਰ ਰਾਹੀਂ ਵਿਦੇਸ਼ ਮੰਤਰਾਲੇ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ। 

ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਜਿਲ੍ਹੇ ਨਾਲ ਸਬੰਧਤ ਜਿਹੜ੍ਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੁਕਰੇਨ ਵਿੱਚ ਫਸੇ ਹਨ ਉਹ ਤੁਰੰਤ ਸੂਚਨਾ ਮੁਹੱਈਆ ਕਰਵਾਉਣ ਅਤੇ ਇਸ ਸੂਚਨਾ ਵਿੱਚ ਯੁਕਰੇਨ ਗਏ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੁਕਰੇਨ ਵਿੱਚ ਉਨਾਂ ਦੇ ਰਿਹਾਇਸ਼ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਭਾਰਤ ਸਰਕਾਰ ਰਾਹੀ ਉਨ੍ਹਾਂ ਦੀ ਮੱਦਦ ਕੀਤੀ ਜਾ ਸਕੇ। 

===-

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.