ਤਾਜਾ ਖਬਰਾਂ
ਅਨੁਜ
ਮੋਹਾਲੀ, 25 ਫਰਵਰੀ 2022-
NDPC ਐਕਟ ਅਧੀਨ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਲਈ ਅਰਜ਼ੀ ਉਪਰ ਅੱਜ 25 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਈ ।
ਅਦਾਲਤ ਨੇ ਇਸ ਬਾਰੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦਿੱਤੇ ਜਾਣ ਤੋਂ ਬਾਅਦ ਕੱਲ੍ਹ 24 ਫਰਵਰੀ ਨੂੰ ਮਜੀਠੀਆ ਨੇ ਮੁਹਾਲੀ ਅਦਾਲਤ ਵਿੱਚ ਸਰੈਂਡਰ ਕੀਤਾ ਸੀ ।
ਇੱਥੇ ਐਸ ਟੀ ਐਫ ਵੱਲੋਂ ਮਜੀਠੀਆ ਤੋਂ ਪੁੱਛਗਿਸ਼ ਵੀ ਹੋਈ ।
ਇਸ ਤੋਂ ਬਾਅਦ ਅਦਾਲਤ ਵੱਲੋਂ ਮਜੀਠੀਆ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ।
ਸਾਬਕਾ ਮੰਤਰੀ ਮਜੀਠੀਆ ਨੇ ਬੀਤੀ ਰਾਤ ਪਟਿਆਲਾ ਦੀ ਜੇਲ੍ਹ ਅੰਦਰ ਬਿਤਾਈ ।
Get all latest content delivered to your email a few times a month.