ਤਾਜਾ ਖਬਰਾਂ
ਫਿਰੋਜ਼ਪੁਰ: 14 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) ਫਿਰੋਜ਼ਪੁਰ ਛਾਉਣੀ ਸਥਿਤ ਵਜੀਰ ਵਾਲੀ ਬਿਲਡਿੰਗ ਵਿਖੇ ਇਕ ਵਿਅਕਤੀ ਨਾਲ ਗਾਲੀ ਗਲੋਚ ਕਰਕੇ ਉਸ ਦੇ ਸਿਰ ਵਿਚ ਕਿਰਚਾਂ ਅਤੇ ਬੇਸਬਾਲ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਵਿਅਕਤੀ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ 308, 323, 506, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਗੰਤਾ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਰੋਡ ਕਲੱਬੀ ਹੋਟਲ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਲੜਕਾ ਸੁਖਨਾਮ ਸਿੰਘ ਜੋ ਚੰਡੀਗੜ੍ਹ ਵਿਖੇ ਕੈਫੇ ਦਾ ਕੰਮ ਕਰਦਾ ਹੈ ਤੇ ਮਿਤੀ 12 ਜਨਵਰੀ 2022 ਨੂੰ ਘਰ ਮਿਲਣ ਲਈ ਆਇਆ ਸੀ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਲੜਕਾ ਸੁਖਨਾਮ ਸਿੰਘ ਜੋ ਬਾਜ਼ਾਰ ਨੂੰ ਆ ਗਏ ਤੇ ਉਸ ਦੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦ ਰਿਹਾ ਸੀ ਤੇ ਉਸ ਦਾ ਲੜਕਾ ਨੇੜੇ ਮਾਰਕੀਟ ਵਿਚ ਸਬਜ਼ੀ ਤੇ ਫਰੂਟ ਖਰੀਦਣ ਲੱਗ ਪਿਆ ਤਾਂ ਦੋਸ਼ੀ ਕਮਲਦੀਪ ਸ਼ਰਮਾ ਪੁੱਤਰ ਖਰੈਤੀ ਲਾਲ ਵਾਸੀ ਘੁਮਿਆਰ ਮੰਡੀ ਤੇ 2 ਹੋ ਅਣਪਛਾਤੇ ਵਿਅਕਤੀ ਉਸ ਦੇ ਲੜਕੇ ਨਾਲ ਗਾਲੀ ਗਲੋਚ ਕਰ ਰਹੇ ਸਨ ਤੇ ਵੇਖਦਿਆਂ ਵੇਖਦਿਆਂ ਹੀ ਉਸ ਦੇ ਲੜਕੇ ਸੁਖਨਾਮ ਸਿੰਘ ਦੇ ਸਿਰ ਵਿਚ ਕਿਰਚਾਂ ਤੇ ਬੇਸਬਾਲ ਨਾਲ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਸੁਖਨਾਮ ਸਿੰਘ ਉਥੇ ਹੀ ਡਿੱਗ ਪਿਆ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਰੌਲਾ ਪਾਉਣ ’ਤੇ ਦੋਸ਼ੀਅਨ ਮੌਕੇ ਤੋਂ ਫਰਾਰ ਹੋ ਗਏ। ਵਜ਼ ਰੰਜ਼ਿਸ਼ ਇਹ ਹੈ ਕਿ ਦੋਸ਼ੀ ਕਮਲਦੀਪ ਸ਼ਰਮਾ ਦੀ ਆਪਣੀ ਘਰਵਾਲੀ ਨਾਲ ਅਣਬਣ ਹੋਈ ਸੀ, ਜਿਸ ਕਰਕੇ ਕਮਲਦੀਪ ਸ਼ਰਮਾ ਆਪਣੀ ਘਰਵਾਲੀ ਸਬੰਧੀ ਉਸ ਦੇ ਲੜਕੇ ਨਾਲ ਹੋਣ ਦਾ ਸ਼ੱਕ ਕਰਦਾ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਇਲਾਜ ਈਐੱਮਸੀ ਹਸਪਤਾਲ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Get all latest content delivered to your email a few times a month.