IMG-LOGO
ਹੋਮ ਰਾਸ਼ਟਰੀ: ਸੁਪਰ ਮਾਡਲ ਪੋਲਿੰਗ ਬੂਥ ਬਣੇ ਵੋਟਰਾਂ ਲਈ ਖਿੱਚ ਦਾ ਕੇਂਦਰ...

ਸੁਪਰ ਮਾਡਲ ਪੋਲਿੰਗ ਬੂਥ ਬਣੇ ਵੋਟਰਾਂ ਲਈ ਖਿੱਚ ਦਾ ਕੇਂਦਰ : ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ

Admin user - Feb 23, 2022 10:15 AM
IMG

ਖਿੱਚ  ਦਾ ਕੇਂਦਰ ਬਣਿਆ ਰਿਹਾ ਇਸਲਾਮੀਆ ਗਰਲਜ਼  ਕਾਲਜ ਦਾ ਪੋਲਿੰਗ ਬੂਥ                                                          ਮੁਹੰਮਦ ਇਸਮਾਈਲ ਏਸ਼ੀਆ

ਮਾਲੇਰਕੋਟਲਾ 23 ਫਰਵਰੀ 2022',ਹਾਅ ਦਾ ਨਾਅਰਾ ਹੀ ਧਰਤੀ ਵਜੋਂ ਜਾਣੇ ਜਾਂਦੇ  ਇਲਾਕਾ ਮਾਲੇਰਕੋਟਲਾ ਜਿਸ ਨੂੰ ਜ਼ਿਲ੍ਹਾ ਬਣਨ ਤੋਂ ਬਾਅਦ  ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਡਿਪਟੀ ਕਮਿਸ਼ਨਰ ਦੀ ਅਗਵਾਈ  ਨਸੀਬ ਹੋਈ ਹੈ   ਉਂਜ ਤਾਂ ਪੂਰੇ ਪੰਜਾਬ ਵਿੱਚ ਹੀ ਜਿਸ ਜੋਸ਼ੋ ਖਰੋਸ਼ ਨਾਲ ਇਸ ਵਾਰ ਪੋਲਿੰਗ ਹੋਈ ਹੈ  ਉਸ ਨੂੰ ਦੇਖ ਕੇ ਹਰ ਇੱਕ ਦਾ ਉਤਸ਼ਾਹ ਬਣਦਾ ਨਹੀਂ ਸਮੋਇਆ ਜਾ ਰਿਹਾ ਸੀ  ਪਰ ਮਾਲੇਰਕੋਟਲਾ  ਦੇ ਵੋਟਰਾਂ ਨੂੰ ਆਕਰਸ਼ਿਤ ਅਤੇ ਖਿੱਚ ਪਾਊ ਦਿਖ ਪ੍ਰਦਾਨ ਕਰਦਿਆਂ ਪੋਲਿੰਗ ਸਟੇਸ਼ਨਾਂ ਤਕ ਪਹੁੰਚਣ ਲਈ ਦਿਲਚਸਪੀ ਪੈਦਾ ਕਰਨ ਵਾਲੇ ਮਾਹੌਲ ਦੇ ਲਈ ਜਿਸ ਹਿਸਾਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਡਲ ਪੋਲਿੰਗ ਬੂਥ (ਪੀ ਡਬਲਿਊ ਡੀ  ) ਬਣਾਏ ਗਏ  ਉਸ ਦਾ ਕੋਈ ਸਾਨੀ ਨਹੀਂ ਸੀ  ਇਨ੍ਹਾਂ ਪੋਲਿੰਗ ਬੂਥਾਂ ਵਿੱਚੋਂ ਇੱਕ ਸਥਾਨਕ ਇਸਲਾਮੀਆ ਗਰਲਜ਼ ਕਾਲਜ /ਇਸਲਾਮੀਆ  ਸਕੂਲ  ਵਿਖੇ ਬਣਿਆ ਪੋਲਿੰਗ ਬੂਥ ਨੰਬਰ  117 ਵੋਟਰਾਂ ਨੂੰ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀਐਲਓ  ਦਵਿੰਦਰ ਲਮਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸਲਾਮੀਆ ਗਰਲਜ਼ ਕਾਲਜ ਦੀ ਪ੍ਰਿੰਸੀਪਲ ਮੈਡਮ ਡਾ.ਰਾਹਿਲਾ ਦੀ ਗਹਿਰੀ  ਦਿਲਚਸਪੀ ਅਤੇ ਕਾਲਜ ਦੀਆਂ ਵਿਦਿਆਰਥਣਾਂ ਦੀ ਅਣਥਕ ਮਿਹਨਤ ਸਦਕਾ ਬਣਿਆ ਇਹ ਪੋਲਿੰਗ ਬੂਥ  ਹੱਥ ਕਲਾ  ਦਾ ਵੱਖਰਾ ਹੀ ਨਮੂਨਾ ਪੇਸ਼ ਕਰ ਰਿਹਾ ਸੀ  ਵਿਆਹ ਵਾਂਗੂੰ ਲਗਾਏ ਟੈਂਟ ,ਕਿਸੇ ਹੱਥ ਕਲਾ ਦੇ ਮਿੰਨੀ  ਮਿਊਜ਼ੀਅਮ ਦਾ ਨਜ਼ਾਰਾ ਪੇਸ਼ ਕਰਦੇ ਮਾਹੌਲ  ,ਬਜ਼ੁਰਗਾਂ ਦੇ ਬੈਠਣ ਲਈ ਅਲੱਗ ਮੇਜ਼ ਕੁਰਸੀਆਂ ਸਰੀਰਕ ਪੱਖੋਂ ਅਪੰਗਾ ਲਈ ਅਲੱਗ ਕੁਰਸੀਆ ਪੰਜਾਬੀ ਸੱਭਿਆਚਾਰ ਚਾਰ ਨੂੰ ਰੂਪਮਾਨ ਕਰਨ ਲਈ ਫੁਲਕਾਰੀ ਅਤੇ ਕੱਢੀਆਂ ਚਾਦਰਾਂ ਸਜਾਵਟੀ ਚੀਜ਼ਾਂ ਪੋਲਿੰਗ ਬੂਥ ਦੀ ਦਿੱਖ ਨੂੰ ਹੋਰ ਸੰਵਾਰਨ ਲਈ ਰੰਗੋਲੀ ਵਿਦਿਆਰਥਣਾਂ ਦੁਆਰਾ ਵੋਟ ਦੀ ਅਹਿਮੀਅਤ ਦਰਸਾਉਂਦੇ  ਬਣਾਏ ਚਾਰਟ  ਹਰ ਇੱਕ ਨੂੰ ਆਪਣੀ ਵੋਟ ਦੀ ਤਾਕਤ ਬਾਰੇ ਬੋਲ ਕੇ ਦੱਸਦੇ ਪ੍ਰਤੀਤ ਹੋ ਰਹੇ ਸਨ  ਉਨ੍ਹਾਂ ਦੱਸਿਆ ਕਿ ਚੋਣ ਵਿਭਾਗ ਵੱਲੋਂ ਕਰੋਨਾ ਦੀ ਹਦਾਇਤਾਂ ਨੂੰ ਮੁੱਖ ਰੱਖਦਿਆਂ  ਹੱਥਾਂ ਨੂੰ  ਸੈਨੇਟਾਈਜ਼ਰ   ਗੁਲਬਜ ਦਾ ਇੰਤਜ਼ਾਮ ਵੋਟਰਾ ਦੀ ਸਹਾਇਤਾ ਲਈ ਸਕੂਲ ਕਾਲਜ ਦੀਆਂ  ਵਲੰਟੀਅਰਜ਼ ਦੇ ਰੂਪ ਵਿਚ ਹਾਜ਼ਰ  ਵਿਦਿਆਰਥਣਾਂ ,ਆਂਗਣਵਾਡ਼ੀ ਵਰਕਰ ,ਚੋਣ ਮਿੱਤਰ ਵਲੰਟੀਅਰ  ਆਦਿ ਤੈਨਾਤ ਕੀਤੇ ਗਏ ਸੀ  ਤਾਂ ਜੋ ਕਿਸੇ ਵੀ ਵੋਟਰ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।ਕਾਲਜ ਦੀ ਪ੍ਰਿੰਸੀਪਲ ਮੈਡਮ ਡਾ.ਰਾਹਿਲਾ ਨੇ ਇਸ ਮੌਕੇ ਤੇ  ਬੱਚਿਆਂ ਦੁਆਰਾ ਕੀਤੀ ਮਿਹਨਤ ਨੂੰ ਸੁਲਾਉਂਦਿਆਂ ਤੇ ਖੁਸ਼ੀ ਜ਼ਾਹਰ ਕਰਦਿਆਂ  ਕਿਹਾ ਇਸ ਮੌਕੇ ਤੇ ਹੀ ਪਤਾ ਚੱਲ ਸਕਿਆ ਹੈ ਕਿ ਉਨ੍ਹਾਂ ਦੇ ਕਾਲਜ ਵਿੱਚ ਹੱਥ ਕਲਾ  ਰਾਹੀਂ  ਬੋਲੀ ਸਮਝਾਉਣ ਵਾਲੀਆਂ ਵਿਦਿਆਰਥਣਾਂ ਮੌਜੂਦ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਕਾਲਜ ਦੇ ਮਾਣ ਵਿਚ ਵਾਧਾ ਕੀਤਾ ਹੈ  ਉਨ੍ਹਾਂ ਕਿਹਾ ਕਿ ਲੋਕਾਂ ਦੇ  ਅਜਿਹੇ ਪੋਲਿੰਗ ਬੂਥਾਂ ਲਈ ਬਹੁਤ ਚੰਗੇ ਕੁਮੈਂਟਸ ਆ ਰਹੇ ਹਨ  । ਬੀ ਐਲ ਓ ਦਵਿੰਦਰ ਲਕਸਰ ਨੇ ਦੱਸਿਆ ਕਿ  ਜਿਨ੍ਹਾਂ ਨੌਜਵਾਨਾਂ ਨੇ ਪਹਿਲੀ ਵਾਰ ਵੋਟ ਦੇ ਇਸਤੇਮਾਲ ਕੀਤਾ ਹੈ ਉਨ੍ਹਾਂ ਦੇ ਇਸ ਲਮਹੇ ਨੂੰ ਯਾਦਗਾਰੀ ਬਣਾਉਣ ਲਈ ਸੈਲਫੀ ਪੁਆਇੰਟ  ਸਰਟੀਫਿਕੇਟ ਅਤੇ ਉਤਸ਼ਾਹਿਤ  ਕਰਨ ਲਈ ਮਾਹੌਲ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਸਹਾਈ ਸਿੱਧ ਹੋ ਰਹੇ ਸਨ ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਵਿਦਿਆਰਥੀਆਂ ਦੀ ਹਫ਼ਤੇ ਭਰ ਦੀ  ਮਿਹਨਤ ਦੀ ਥਕਾਵਟ ਇਸ ਪੋਲਿੰਗ ਬੂਥ ਤੇ ਆਏ ਜ਼ਿਲ੍ਹੇ ਦੇ ਮੁੱਖ  ਪ੍ਰਸ਼ਾਸਨਿਕ ਅਧਿਕਾਰੀ  ਡਿਪਟੀ ਕਮਿਸ਼ਨਰ  ਮੈਡਮ  ਮਾਧਵੀ ਕਟਾਰੀਆ  ਅਤੇ ਹੋਰ  ਜ਼ਿਲ੍ਹਾ ਅਤੇ  ਤਹਿਸੀਲ ਦੇ  ਅਧਿਕਾਰੀਆਂ ਦੇ  ਮਿਲੇ ਥਾਪਡ਼ੇ ਸਾਹਮਣੇ ਛੋਟੀ ਮਹਿਸੂਸ ਹੋ ਰਹੀ ਸੀ  । ਇਸ ਸੰਬੰਧੀ ਡਿਪਟੀ ਕਮਿਸ਼ਨਰ ਮੈਡਮ  ਮਾਧਵੀ ਕਟਾਰੀਆ ਨੇ ਕਿਹਾ ਕਿ  ਬੀਐਲਓਜ਼  ਅਤੇ ਵਿਦਿਆਰਥੀਆਂ ਆਦਿ  ਦੁਆਰਾ ਸੁਝਾਏ ਅਜਿਹੇ ਮਾਡਲ  ਬੂਥਾਂ ਦੀ ਵਜ੍ਹਾ ਕਰ ਕੇ ਵੋਟਰ  ਵਧੇਰੇ ਉਤਸ਼ਾਹ ਪੈਦਾ ਕਰਨ ਲਈ ਬੇਹੱਦ ਸਹਾਈ ਸਿੱਧ ਹੋਏ ਹਨ     ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.