IMG-LOGO
ਹੋਮ ਰਾਸ਼ਟਰੀ: ਆਨਲਾਈਨ ਨਹੀਂ ਆਫਲਾਈਨ ਹੋਣਗੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਪੇਪਰ

ਆਨਲਾਈਨ ਨਹੀਂ ਆਫਲਾਈਨ ਹੋਣਗੇ ਬੋਰਡ ਦੀਆਂ ਪ੍ਰੀਖਿਆਵਾਂ ਦੇ ਪੇਪਰ

Admin user - Feb 23, 2022 07:38 AM
IMG

 ਸੁਰਜੀਤ ਸਿੰਘ ਰਤਨਪਾਲ  

ਨਵੀਂ ਦਿੱਲੀ 23 ਫਰਵਰੀ : ਦੇਸ਼ ਦੇ ਵਿਦਿਆਰਥੀਆਂ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਆਨਲਾਈਨ ਘਰ ਬੈਠੇ ਦੇਣ ਦੀ ਪ੍ਰਕਿਰਿਆ ਨੂੰ ਭਾਰਤ ਦੀ ਸਰਵਉੱਚ ਅਦਾਲਤ ਵੱਲੋਂ ਉਸ ਵੇਲੇ ਰੱਦ ਕਰ ਦਿੱਤਾ ਗਿਆ ਜਦੋਂ ਇਸ ਸਬੰਧੀ ਪਾਈ ਗਈ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰਦਿਆਂ ਵਿਸ਼ੇਸ਼ ਟਿੱਪਣੀ ਕੀਤੀ 

 ਬਹਰਹਾਲ ਹੁਣ 10 ਵੀਂ ਅਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਆਨਲਾਈਨ ਦੀ ਬਜਾਏ ਆਫਲਾਈਨ  ( ਯਾਨੀ ਕਿ ਲਿਖਤੀ ਰੂਪ ) ਵਿੱਚ ਹੋਣਗੀਆਂ ।
  ਸੈਂਟਰਲ ਬੋਰਡ ਆਫ ਐਜੂਕੇਸ਼ਨ  (CBSE ) , (CISCI ) , ਨੈਸ਼ਨਲ ਇੰਸਟੀਚਿਊਟ  ਅਤੇ ਹੋਰ ਐਜੂਕੇਸ਼ਨਲ ਬੋਰਡਾਂ ਵੱਲੋਂ  ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਲਈ ਪਾਈ ਗਈ ਪਟੀਸ਼ਨ ਨੂੰ ਖਾਰਜ ਕਰਦਿਆਂ ਭਾਰਤ ਦੀ ਸਰਵਉੱਚ ਅਦਾਲਤ ਦਾ ਕਹਿਣਾ ਹੈ ਕਿ  ਪ੍ਰੀਖਿਆਵਾਂ ਆਫਲਾਈਨ ਹੀ ਹੋਣਗੀਆਂ  ।
 ਸੁਪਰੀਮ ਕੋਰਟ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਅਜਿਹੀ ਪਟੀਸ਼ਨ ਵਿਦਿਆਰਥੀਆਂ ਨੂੰ ਉਲਝਾਉਂਦੀ ਹੈ ।
 ਪਟੀਸ਼ਨ ਖ਼ਾਰਜ ਕਰਦਿਆਂ ਮਾਣਯੋਗ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਅਜਿਹੀ ਪਟੀਸ਼ਨ ਦਾਇਰ ਨਹੀਂ ਕੀਤੀ ਜਾਣੀ ਬਣਦੀ ਹੈ   ।
 ਇਸ ਤਰ੍ਹਾਂ ਹੁਣ ਸਾਫ ਹੋ ਗਿਆ ਹੈ ਕਿ ਚਾਲੂ ਵਿੱਦਿਅਕ ਵਰ੍ਹੇ ਦੇ ਅਗਲੇ ਪੇਪਰ ਲਿਖਤੀ ਰੂਪ ਵਿੱਚ ਫਿਜ਼ੀਕਲੀ ਪ੍ਰੀਖਿਆ ਕੇਂਦਰ ਵਿੱਚ ਪਹੁੰਚ  ਹੋਕੇ ਪ੍ਰੀਖਿਆਰਥੀ ਦੇਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.