ਤਾਜਾ ਖਬਰਾਂ
ਗੁਰਵਿੰਦਰ ਸ਼ਰਮਾ , ਸੰਦੀਪ ਸਿੰਘ
ਬਠਿੰਡਾ 23 ਫ਼ਰਵਰੀ , ਸਰਕਾਰੀ ਕੰਮ ਨੂੰ ਸੇਵਾ ਭਾਵਨਾ ਨਾਲ ਦੇਖਣ ਅਤੇ ਸਮਰਪਤ ਢੰਗ ਕਰਨ ਲਈ ਜਾਣੇ ਜਾਂਦੇ Provincial Civil Service ਅਧਿਕਾਰੀ ਕੰਵਰਜੀਤ ਸਿੰਘ ਮਾਨ ਵੱਲੋਂ ਚਲ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਸ਼ੇਸ਼ ਕਾਰਜਸ਼ੈਲੀ ਵਿੱਚ ਕੰਮ ਕਰ ਕੇ ਇਕ ਹੋਰ ਪੁਲਾਂਘ ਪੁੱਟੀ ਹੈ ।
ਪੋਲਿੰਗ ਵਾਲੇ ਦਿਨ ਐਸ ਡੀ ਐਮ ਕੰਵਰਜੀਤ ਸਿੰਘ ਮਾਨ
ਖ਼ੁਦ ਸੁਪਰ ਮਾਡਲ, PWD , ਪਿੰਕ ਬੂਥਾਂ ਉਪਰ ਜਾ ਕੇ ਵੋਟਰਾਂ ਅਤੇ ਚੋਣ ਅਮਲੇ ਦਾ ਮਨੋਬਲ ਵਧਾ ਰਹੇ ਸਨ ।
ਉਹ ਬਜ਼ੁਰਗ ਵੋਟਰਾਂ ਨੂੰ ਆਪ ਸਹਾਰਾ ਦੇ ਕੇ ਅੰਦਰ ਲਿਜਾ ਰਹੇ ਸਨ ।
ਹੈਂਡੀਕੈਪਡ ਵੋਟਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਸੀ ।
ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨ ਵਰਗ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ।
PWD ਹੈਂਡੀਕੈਪਡ ਬੇਸਡ ਪੋਲਿੰਗ ਬੂਥਾਂ ਉਪਰ ਕੁੱਲ ਸਟਾਫ ਵਿਸ਼ੇਸ਼ ਜ਼ਰੂਰਤਾਂ ਵਾਲਾ ਹੀ ਲਗਾਇਆ ਹੋਇਆ ਸੀ ।
ਕਿਸੇ ਨਾ ਕਿਸੇ ਸਰੀਰਕ ਅੰਗ ਵਿੱਚ ਨੁਕਸ ਹੋਣ ਵਾਲੇ ਸਰਕਾਰੀ ਮੁਲਾਜ਼ਮ ਇੱਥੇ ਪ੍ਰਜ਼ਾਇਡਿੰਗ ਅਫਸਰ ਅਤੇ ਪੋਲਿੰਗ ਅਫ਼ਸਰ ਲੱਗੇ ਹੋਏ ਸਨ ।
ਪਿੰਕ ਬੂਥਾਂ ਉੱਪਰ ਕੁਲ ਸਟਾਫ ਲੇਡੀਜ਼ ਹੀ ਕੰਮ ਕਰ ਰਿਹਾ ਸੀ ।
ਇਹ ਸਾਰਾ ਕੁਝ ਮੁੱਖ ਚੋਣ ਕਮਿਸ਼ਨਰ ਡਾ ਐਸ ਕਰੁਨਾ ਰਾਜੂ ਵਲੋਂ ਉਲੀਕੇ ਪ੍ਰੋਗਰਾਮ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਵਨੀਤ ਕੁਮਾਰ ਦੀ ਪ੍ਰੇਰਨਾ ਨਾਲ ਹੋ ਰਿਹਾ ਸੀ ।
ਇਸ ਸਬੰਧੀ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਵੱਧ ਤੋਂ ਵੱਧ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਇਹ ਸਭ ਕੀਤਾ ਗਿਆ ਅਤੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਸੀ ਕਿ ਔਰਤਾਂ ਹੋਣ ਜਾਂ ਸਰੀਰਕ ਤੌਰ ਤੇ ਅਪੰਗ ਹੋਣ ਤੇ ਕੋਈ ਵੀ ਮਨੁੱਖ ਹੀਣਾ ਨਹੀਂ ਹੋ ਜਾਂਦਾ ।
Get all latest content delivered to your email a few times a month.