IMG-LOGO
ਹੋਮ ਪੰਜਾਬ : ਜ਼ਖਮੀ ਗਊ ਦਾ ਕਰਵਾਇਆ ਇਲਾਜ

ਜ਼ਖਮੀ ਗਊ ਦਾ ਕਰਵਾਇਆ ਇਲਾਜ

Admin user - Feb 23, 2022 12:20 PM
IMG

ਗੁਰਵਿੰਦਰ ਸ਼ਰਮਾ ਸੰਦੀਪ ਸਿੰਘ

ਬਠਿੰਡਾ 23 ਫਰਵਰੀ, ਸਹਿਯੋਗ ਕਲਬ ਬਠਿੰਡਾ ਵੱਲੋਂ ਮਨੁੱਖਤਾ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ  ਅਤੇ ਸੇਵਾ ਵੀ ਜਾਰੀ ਹੈ

ਬਠਿੰਡਾ ਵਿਚ ਗੁਰਵਿੰਦਰ ਸ਼ਰਮਾ ਅਤੇ ਸਨੀ ਜੌੜਾ ਵੱਲੋਂ ਹੋਰ ਅਨੇਕਾਂ ਨੌਜਵਾਨਾਂ ਨਾਲ ਮਿਲ ਕੇ ਇਹ ਸੰਸਥਾ ਚਲਾਈ ਜਾ ਰਹੀ ਹੈ ।
 ਸਮੇਂ ਸਮੇਂ ਤੇ ਵੱਖ ਵੱਖ ਹਸਪਤਾਲਾਂ ਵਿਚ ਖੂਨਦਾਨ ਪਲਾਜ਼ਮਾਂ ਦਾਨ ਬੇਸਹਾਰਿਆਂ ਲੋਕਾਂ ਦਾ ਇਲਾਜ ਕਰਵਾਉਣ ਤੋਂ ਇਲਾਵਾ ਐਕਸੀਡੈਂਟ ਦੇ ਹਾਲਾਤਾਂ ਵਿੱਚ ਇਸ ਸੰਸਥਾ ਅਗਾਂਹਵਧੂ ਰੋਲ ਨਿਭਾਉਂਦੀ ਆ ਰਹੀ ਹੈ ।
  ਇਨ੍ਹਾਂ ਕੰਮਾਂ ਲਈ ਇਨ੍ਹਾਂ ਨੌਜਵਾਨਾਂ ਨੂੰ ਵੱਖ - ਵੱਖ ਸਮਿਆਂ ਤੇ ਸਰਕਾਰੀ ਸਮਾਗਮਾਂ ਵਿੱਚ ਸਨਮਾਨਤ ਵੀ ਕੀਤਾ ਜਾ ਚੁੱਕਿਆ ਹੈ ।
  ਦੂਸਰੀਆਂ ਐਨ ਜੀ ਓਜ਼ ਦੇ ਮੁਕਾਬਲੇ ਇਥੇ ਵਿਲੱਖਣ ਗੱਲ ਇਹ ਹੈ ਕਿ ਇਸ ਸੰਸਥਾ ਨਾਲ ਜੁੜੇ ਨੌਜਵਾਨ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਇਲਾਜ ਦੇ ਨਾਲ ਨਾਲ ਜੰਗਲੀ ਜੀਵਾਂ ਨਾਲ ਵੀ ਵਜੋਂ ਵਾਸਤਾ ਰੱਖਦੀ ਹੈ ।
  ਇੱਥੋਂ ਤੱਕ ਕੇ ਜ਼ਹਿਰੀਲੇ ਨਾਗਾਂ ਨੂੰ ਫਡ਼ ਕੇ ਖੁੱਲ੍ਹੇ ਜੰਗਲਾਂ ਵਿਚ ਛੱਡਣ ਦਾ ਹੀਆ ਵੀ ਇਹ  ਨੌਜਵਾਨ ਕਰਦੇ ਹਨ ।
   ਬੋਲਦਾ ਪੰਜਾਬ ਮੀਡੀਆ ਗਰੁੱਪ ਨਾਲ ਗੱਲਬਾਤ ਦੌਰਾਨ ਗੁਰਵਿੰਦਰ ਸ਼ਰਮਾ ਹੋਰਾਂ ਦੱਸਿਆ ਕਿ ਘਰਾਂ ਵਿੱਚ ਜਾਂ ਖੇਤਾਂ ਵਿੱਚ ਬਣੇ ਫਾਰਮ ਹਾਊਸਾਂ ਅੰਦਰ ਕੁਝ ਮਹੀਨੇ ਆਮ ਹੀ ਸੱਪ ਦਿਖਾਈ ਦਿੰਦੇ ਹਨ ।
  ਇਨ੍ਹਾਂ ਦਿਨਾਂ ਅੰਦਰ ਜੋ ਵੀ ਲੋਕ ਸਾਡੀ ਸੰਸਥਾ ਨਾਲ ਸੰਪਰਕ ਕਰਦੇ ਹਨ ਉੱਥੇ ਪੁੱਜ ਕੇ ਸਾਡੀ ਟੀਮ ਵੱਲੋਂ ਸੱਪਾਂ ਨੂੰ ਫੜਿਆ ਜਾਂਦਾ ਹੈ ਅਤੇ ਫੇਰ ਇਨ੍ਹਾਂ ਨੂੰ ਖੁੱਲ੍ਹੇ ਜੰਗਲ ਵਾਲੇ ਖੇਤਰ ਵਿੱਚ ਛੱਡ ਦਿੱਤਾ ਜਾਂਦਾ ।  
  ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਨਾਲ ਸੰਪਰਕ ਕਰਨ ਲਈ  ਫੋਨ ਨੰਬਰ 9501811001    ,   9988992231 ਉੱਪਰ ਕੋਈ ਵੀ ਨਾਗਰਿਕ ਸੰਪਰਕ ਕਰ ਸਕਦਾ ਹੈ ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.