ਤਾਜਾ ਖਬਰਾਂ
ਫਿਰੋਜ਼ਪੁਰ: 14 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) ਪਿੰਡ ਨਸੀਰਾ ਖਿਲਚੀਆਂ ਵਿਖੇ ਇਕ ਵਿਅਕਤੀ ਨੂੰ ਰਸਤੇ ਵਿਚ ਰੋਕ ਕੇ ਉਸ ਨਾਲ ਹੱਥੋਂ ਪਾਈ ਕਰਨ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਿਸ ਨੇ ਤਿੰਨ ਵਿਅਕਤੀਆ ਖਿਲਾਫ 341, 34, 506 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੱਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨਸੀਰਾ ਖਿਲਚੀਆ ਨੇ ਦੱਸਿਆ ਕਿ ਉਹ ਪੁਲ ਡਰੇਨ ਨਸੀਰਾ ਖਿਲਚੀਆਂ ਪੁੱਜਿਆ ਤਾਂ ਇਕ ਬਲੈਰੋ ਗੱਡੀ ਨੰਬਰ ਪੀਬੀ 05 ਏਕੇ 7895 ਜਿਸ ਵਿਚ ਦੋਸ਼ੀ ਰਾਣਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਗਾਮੇਵਾਲਾ ਤੇ ਕਾਰਜ ਸਿੰਘ ਉਰਫ ਰਾਣਾ ਪੁੱਤਰ ਪਿਆਰਾ ਸਿੰਘ ਸਵਾਰ ਸਨ ਤੇ ਦੋਸ਼ੀ ਗੁਰਜੀਤ ਸਿੰਘ ਪੁੱਤਰ ਚਾਨਣ ਸਿੰਘ ਵਾਸੀਅਨ ਨਸੀਰਾ ਖਿਲਚੀਆਂ ਪਾਸ ਖੜਾ ਸੀ, ਜਿਨ੍ਹਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਵੱਲ ਦੋਸ਼ੀ ਰਾਣਾ ਨੇ 315 ਬੋਰ ਰਾਈਫਲ ਸਿੱਧੀ ਕਰ ਦਿੱਤੀ ਤੇ ਫਿਰ ਉਸ ਨੇ ਆਪਣੀ ਗੱਡੀ ਵਿਚੋਂ ਬੇਸ ਬਾਲ ਕੱਢ ਲਿਆ ਤੇ ਆਪਸ ਵਿਚ ਹੱਥੋਂ ਪਾਈ ਹੋ ਗਏ। ਜੱਜ ਸਿੰਘ ਨੇ ਦੱਸਿਆ ਕਿ ਐਨੇ ਨੂੰ ਨਾਲ ਦੀਆਂ ਜ਼ਮੀਨਾਂ ਵਿਚ ਕੰਮ ਕਰਦੇ ਵਿਅਕਤੀ ਆ ਗਏ ਤੇ ਦੋਸ਼ੀਅਨ ਉਸ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਰਵੀ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Get all latest content delivered to your email a few times a month.