IMG-LOGO
ਹੋਮ ਪੰਜਾਬ : ਸੂਬਾ ਸਰਕਾਰ ਤੋ ਅੱਕੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦਾ ਤਿੰਨ...

ਸੂਬਾ ਸਰਕਾਰ ਤੋ ਅੱਕੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦਾ ਤਿੰਨ ਸਾਲ ਪੁਰਾਣਾ ਨੋਟੀਫਿਕੇਸ਼ਨ ਸਾੜਕੇ ਰੋਸ ਜ਼ਾਹਰ ਕੀਤਾ

Admin user - Nov 18, 2025 04:47 PM
IMG

ਤਿੰਨਾਂ ਸਾਲਾਂ ਬਾਅਦ ਵੀ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਮੁਲਾਜ਼ਮਾਂ ਲਈ ਕੁਝ ਨਹੀ ਕਰ ਸਕਿਆ

25 ਨਵੰਬਰ ਨੂੰ ਵੱਡੀ ਗਿਣਤੀ ਵਿਚ ਮੁਲਾਜ਼ਮ ਦਿੱਲੀ ਜਾਣਗੇ

 

ਫਿਰੋਜ਼ਪੁਰ 18 ਨਵੰਬਰ  2025 

ਪੰਜਾਬ ਸਰਕਾਰ ਵੱਲੋ ਤਿੰਨ ਸਾਲ ਪਹਿਲਾਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਅਜੇ ਤੱਕ ਮੁਲਾਜ਼ਮਾਂ ਲਈ ਕੁਝ ਨਹੀ ਕਰ ਸਕਿਆ ਜਿਸ ਕਾਰਨ ਪੰਜਾਬ ਦੇ ਸਮੁੱਚੇ ਸਰਕਾਰੀ ਮੁਲਾਜ਼ਮਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋ ਪਾਇਆ ਜਾ ਰਿਹਾ ਹੈ ਇਸੇ ਰੋਸ ਨੂੰ ਲੈ ਕੇ ਸੀ.ਪੀ.ਐਫ.ਕਰਮਚਾਰੀ ਯੂਨੀਅਨ ਵੱਲੋ ਅੱਜ ਡੀ.ਸੀਦਫਤਰ ਫਿਰੋਜ਼ਪੁਰ ਮੂਹਰੇ ਜਥੇਬੰਦੀ ਦੇ ਜਿ਼ਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਸੋਨੂੰ ਕਸ਼ਅਪ ਜਿ਼ਲ੍ਹਾ ਜਨਰ ਸਕੱਤਰ ਦੀ ਅਗਵਾਈ ਹੇਠ ਪੰਜਾਬ ਸਰਕਾ ਵੱਲੋ ਅੱਜ ਦੇ ਦਿਨ ਤਿੰਨ ਸਾਲ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇ਼ਸਨ ਦੀਆਂ ਕਾਪੀਆਂ ਸਾੜਕੇ ਰੋਸ ਜ਼ਾਹਰ ਕੀਤਾ ਗਿਆ  ਇਸ ਰੋਸ ਮੁਜ਼ਾਹਰੇ ਵਿਚ ਵੱਖ ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਭਾਗ ਲਿਆ  ਇਸ ਮੌਕੇ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਪੰਜਾਬ ਸਰਕਾਰ ਦੇ  ਖਿਲਾਫ ਜੰਮਕੇ ਨਾਹਰੇਬਾਜ਼ੀ ਕੀਤੀ ਗਈ ਇਸ ਮੌਕੇ ਮੁਲਾਜ਼ਮਾਂ ਦੇ ਭਰਵੇਂ ਇਕੱ ਨੂੰ ਜਿ਼ਲ੍ਹਾ ਪ੍ਰਧਾਨ ਜਗਸੀਰ ਸਿੰ ਭਾਂਗਰਓਮ ਪ੍ਰਕਾਸ਼ ਰਾਣਾ ਸੂਬਾਈ ਮੀਤ ਪ੍ਰਧਾਨਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰਸੰਦੀਪ ਸਿੰਘ ਦਿਓਲ ਪ੍ਰਧਾਨ ਡੀ.ਸੀਦਫਤਰ ਕਰਮਚਾਰੀ ਯੂਨੀਅਨ ਫਿਰੋਜ਼ਪੁਰਹਰਮੀਤ ਸਿੰਘ ਮੱਲ੍ਹੀ ਪ੍ਰਧਾਨ ਫੂਡ ਪਲਾਈ ਵਿਭਾਗਚਰਨਜੀਤ ਸਿੰਘ ਸਿਹਤ ਵਿਭਾਗਗੋਵਿੰਦ ਮੁਟਨੇਜਾ ਫੂਡ ਸਪਲਾਈਮਨੀਸ਼ ਕੁਮਾਰ ਅਤੇ ਹਰਪ੍ਰੀਤ ਦੁੱਗਲ ਜਿ਼ਲ੍ਹਾ ਖਜ਼ਾਨਾ ਦਫਤਰਅਮਰਨਾਥ ਸਿੱਖਿਆ ਵਿਭਾਗ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਦੇ ਐਲਾਨ ਨੂੰ ਅਗਲੀ ਰੂਪ ਦਿੰਦੇ ਹੋਏ ਇਸ ਨੂੰ ਜਲਦੀ ਤੋ ਜਲਦੀ ਲਾਗੂ ਕੀਤਾ ਜਾਵੇ  ਇਸ ਮੌਕੇ ਉਕਤ ਆਗੂਆਂ ਨੇ ਨੈਸ਼ਨਲ ਮੂਵਮੈਂਟ ਆਫ ਓਲਡ ਪੈਨਸ਼ਨ ਵੱਲੋ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਰਾਮ ਲੀਲਾ ਗਰਾਊਡ ਵਿਚ 25 ਨਵੰਬਰ ਨੂੰ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ਵਿਚ ਜਿ਼ਲ੍ਹਾ ਫਿਰੋਜ਼ਪੁਰ ਤੋ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਗਿਆ  

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.