IMG-LOGO
ਹੋਮ ਪੰਜਾਬ : ਹਲਕਾ ਰੂਪਨਗਰ ਅਧੀਨ ਆਉਂਦੇ ਪਿੰਡਾਂ 'ਚ ਗਠਿਤ ਕੀਤੀਆਂ ਪਿੰਡ ਬਚਾਓ...

ਹਲਕਾ ਰੂਪਨਗਰ ਅਧੀਨ ਆਉਂਦੇ ਪਿੰਡਾਂ 'ਚ ਗਠਿਤ ਕੀਤੀਆਂ ਪਿੰਡ ਬਚਾਓ ਕਮੇਟੀਆਂ ਨੂੰ ਸਰਕਾਰੀ ਕਾਲਜ ਰੋਪੜ ਵਿਖੇ ਦਿੱਤੀ ਟ੍ਰੇਨਿੰਗ

Admin user - Nov 06, 2025 05:38 PM
IMG


ਰੂਪਨਗਰ, 06 ਨਵੰਬਰ: ਪੰਜਾਬ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਬਚਾਓ ਕਮੇਟੀਆ ਦੇ ਗਠਨ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਦੀ ਨਸ਼ਿਆਂ ਨੂੰ ਰੋਕਣ ਦੇ ਲਈ ਕੀ ਭੂਮਿਕਾ ਹੈ ਅਤੇ ਕੀ ਮਹੱਤਵ ਹੈ, ਦੇ ਸਬੰਧੀ ਪੰਜਾਬ ਸਰਕਾਰ ਵਲੋਂ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਸਰਕਾਰੀ ਕਾਲਜ ਰੂਪਨਗਰ ਵਿਖੇ ਹਲਕਾ ਰੋਪੜ ਅਧੀਨ ਆਉਂਦੇ ਪਿੰਡਾਂ ਵਿੱਚ ਗਠਿਤ ਕੀਤੀਆਂ ਗਈਆਂ ਪਿੰਡ ਬਚਾਓ ਕਮੇਟੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਇਹ ਪ੍ਰੋਗਰਾਮ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਤੋਂ ਬਾਅਦ 2 ਸ਼ੈਸ਼ਨਾਂ ਵਿੱਚ ਚੱਲਿਆ। 

ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਪਿੰਡ ਬਚਾਓ ਕਮੇਟੀਆ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਪਿੰਡਾਂ ਵਿਚੋਂ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਆਮ ਲੋਕਾਂ ਨੂੰ ਜਾਗਰੂਕ ਹੋਣਾ ਹੀ ਹੋਵੇਗਾ। ਇਸੇ ਲਈ ਪੰਜਾਬ ਸਰਕਾਰ ਵਲੋਂ ਪਿੰਡ ਬਚਾਓ ਅਤੇ ਸ਼ਹਿਰਾਂ ਵਿੱਚ ਵਾਰਡ ਬਚਾਓ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਦੇ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਇੱਕ ਮੋਬਾਇਲ ਐਪਲੀਕੇਸ਼ਨ ਵੀ ਤਿਆਰ ਕੀਤੀ ਗਈ ਹੈ। ਜਿਸ ਵਿੱਚ ਨਸ਼ਾ ਕਰਨ ਜਾ ਨਸ਼ਾ ਵੇਚਣ ਵਾਲੇ ਬਾਰੇ ਕਿਵੇਂ ਜਾਣਕਾਰੀ ਦਿੱਤੀ ਜਾ ਸਕਦੀ ਹੈ, ਬਾਰੇ ਦੱਸਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਮੁੱਚੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ, ਪ੍ਰੰਤੂ ਇਹ ਨਸ਼ੇ ਦਾ ਜੜ੍ਹ ਤੋ ਖਾਤਮਾ ਕੇਵਲ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ, ਉਸ ਦੀ ਮਾਨਸਿਕ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਵਿਅਕਤੀ ਨਾਲ ਸੁਹਿਰਦ ਗੱਲਬਾਤ ਕੀਤੀ ਜਾਵੇ, ਕਿਉਕਿ ਅਜਿਹੇ ਮੌਕੇ ਉਸ ਵਿਅਕਤੀ ਨੂੰ ਸਭ ਤੋ ਵੱਧ ਜਰੂਰਤ ਮੇਲ ਜੋਲ ਦੀ ਹੈ। ਨਸ਼ਿਆ ਦੇ ਸੋਦਾਗਰਾਂ ਦਾ ਸਮਾਜ ਵਿੱਚੋ ਖਾਤਮਾ ਕਰਨ ਲਈ ਨਸ਼ਾ ਤਸਕਰਾਂ ਨੂੰ ਸਮਾਜ ਵਿਚੋ ਬਾਹਰ ਕਰਨਾ ਬਹੁਤ ਜਰੂਰੀ ਹੈ। ਬਿਨਾ ਡਰ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜੋ ਗੁਪਤ ਰੱਖੀ ਜਾਵੇਗੀ। 

ਇਸ ਟਰੇਨਿੰਗ ਪ੍ਰੋਗਰਾਮ ਵਿੱਚ ਪਿੰਡਾਂ ਵਿੱਚ ਨਸ਼ੇ ਤੋਂ ਬਚਾਓ ਲਈ ਗਠਿਤ ਕਮੇਟੀਆਂ ਦੇ ਮੈਂਬਰਾਂ ਵਲੋਂ ਬੜੇ ਉਤਸਾਹ ਨਾਲ ਇਸ ਟਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ। 

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਰੂਪਨਗਰ ਡਾ. ਸੰਜੀਵ ਕੁਮਾਰ, ਡੀ.ਐਸ.ਪੀ. ਰੂਪਨਗਰ ਸ. ਰਾਜਪਾਲ ਸਿੰਘ ਗਿੱਲ, ਐਸ.ਐਚ.ਓ. ਸਦਰ ਰੂਪਨਗਰ ਸ਼੍ਰੀ ਸੰਨੀ ਖੰਨਾ, ਐਸ.ਐਚ.ਓ. ਸਿਟੀ ਸ਼੍ਰੀ ਪਵਨ ਕੁਮਾਰ, ਹਲਕਾ ਕੋਆਰਡੀਨੇਟਰ ਸ. ਅਵਤਾਰ ਸਿੰਘ ਕੁੰਨਰ, ਵਾਇਸ ਕੋਆਰਡੀਨੇਟਰ ਸ. ਸਮਸ਼ੇਰ ਸਿੰਘ ਪਤਿਆਲਾ, ਨਾਇਬ ਤਹਿਸੀਲਦਾਰ ਰੂਪਨਗਰ ਸ. ਕਰਨਵੀਰ ਸਿੰਘ ਮਾਨ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਸ਼੍ਰੀ ਅਮਿਤ ਕੁਮਾਰ, ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਸ. ਜਤਿੰਦਰ ਸਿੰਘ ਗਿੱਲ, ਵਾਇਸ ਕੋਆਰਡੀਨੇਟਰ ਸ. ਗੁਰਨਾਮ ਸਿੰਘ ਲਾਡਲ, ਵਾਇਸ ਕੋਆਰਡੀਨੇਟਰ ਸ. ਗੁਰਨੈਬ ਸਿੰਘ ਘੁੰਮਣ, ਬਲਾਕ ਕੋਆਰਡੀਨੇਟਰ ਸ. ਬਹਾਦਰ ਸਿੰਘ ਪੰਜੌਲਾ, ਬਲਾਕ ਕੋਆਰਡੀਨੇਟਰ ਸ. ਮਨਜੀਤ ਸਿੰਘ, ਸਰਪੰਚ ਘਨੌਲੀ ਸ. ਕੁਲਦੀਪ ਸਿੰਘ, ਸਰਪੰਚ, ਸਰਪੰਚ ਫੂਲ ਖੁਰਦ ਸ. ਅਮ੍ਰਿਤਪਾਲ ਸਿੰਘ, ਸਰਪੰਚ ਡਕਾਲਾ ਸ. ਪਰਮਿੰਦਰ ਸਿੰਘ ਬਾਲਾ, ਸਰਪੰਚ ਹਵੇਲੀ ਸ਼੍ਰੀ ਵਿਕਰਾਂਤ ਚੌਧਰੀ, ਸਰਪੰਚ ਖੁਆਸਪੁਰਾ ਸ਼੍ਰੀਮਤੀ ਸਰਬਜੀਤ ਕੌਰ, ਯੂਥ ਜ਼ਿਲ੍ਹਾ ਇੰਚਾਰਜ ਸ਼੍ਰੀ ਚੇਤਨ ਕਾਲੀਆ, ਸ. ਇਕਬਾਲ ਸਿੰਘ ਗੁੰਨੋਮਾਜਰਾ, ਸ. ਨਿਰਮਲ ਸਿੰਘ ਬਰਾੜ, ਸ਼੍ਰੀ ਹਰੀ ਓਮ ਤੇ ਹੋਰ ਪਿੰਡਾਂ ਤੋਂ ਪੰਚ ਸਰਪੰਚ ਤੇ ਪਿੰਡਾਂ ਦੇ ਪਹਿਰੇਦਾਰ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.