ਤਾਜਾ ਖਬਰਾਂ
-52 ਨੌਜਵਾਨਾਂ ਨੂੰ ਮੌਕੇ 'ਤੇ ਹੀ ਮਿਲਿਆ ਰੋਜ਼ਗਾਰ
ਹੁਸ਼ਿਆਰਪੁਰ, 4 ਨਵੰਬਰ :
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਸੀ-ਪਾਈਟ ਕੈਂਪ ਤਲਵਾੜਾ ਵਿਖੇ ਵਿਜ਼ਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਤਲਵਾੜਾ ਵਿਖੇ ਮੌਜੂਦਾ ਸੈਸ਼ਨ ਵਿੱਚ ਪ੍ਰੋਟਾ ਟੈੱਕ ਇੰਡੀਆ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦੁਆਰਾ ਸਕਿਊਰਿਟੀ ਕੋਰਸ ਚਲਾਇਆ ਜਾ ਰਿਹਾ ਸੀ। ਇਸ ਕੋਰਸ ਨੂੰ ਕੁੱਲ 120 ਨੌਜਵਾਨਾਂ ਨੇ ਸਿਖਲਾਈ ਪ੍ਰਾਪਤ ਕਰਕੇ ਪੂਰਾ ਕੀਤਾ। ਇਨ੍ਹਾਂ ਨੌਜਵਾਨਾਂ ਨੂੰ ਕੋਰਸ ਮੁਕੰਮਲ ਹੋਣ ਉਪਰੰਤ ਅੱਜ ਇਸ ਕੋਰਸ ਦੇ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਵੰਡਣ ਉਪਰੰਤ ਕੈਂਪ ਵਿਖੇ ਹੀ ਇਨ੍ਹਾਂ ਯੁਵਕਾਂ ਦੀ ਚੈੱਕ ਮੇਟ ਸਕਿਊਰਿਟੀ ਕੰਪਨੀ ਅਤੇ ਜੀ.ਫੋਰ.ਐੱਸ ਸਕਿਊਰਿਟੀ ਕੰਪਨੀ ਵਿੱਚ ਭਰਤੀ ਸਬੰਧੀ ਇੰਟਰਵਿਊ ਵੀ ਕਰਵਾਈ ਗਈ। ਸਬੰਧਤ ਦੋਵੇਂ ਕੰਪਨੀਆਂ ਵਿੱਚ ਇੰਟਰਵਿਊ ਦੇਣ ਉਪਰੰਤ ਕੁੱਲ 52 ਯੁਵਕਾਂ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਹੈ।
ਇਸ ਮੌਕੇ ਸੀ-ਪਾਈਟ ਕੈਂਪ ਤਲਵਾੜਾ ਦੇ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ ਅਤੇ ਸਮੂਹ ਸਟਾਫ, ਪ੍ਰੋਟਾ ਟੈਕ ਇੰਡੀਆ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਟ੍ਰੇਨਿੰਗ ਹੈੱਡ ਸੋਰਭ ਅਰੋੜਾ ਤੇ ਪਰਵੀਨ ਕੁਮਾਰ, ਡੀ.ਬੀ.ਈ.ਈ./ਐਮ.ਸੀ.ਸੀ. ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਪਲੇਸਮੈਂਟ ਅਫ਼ਸਰ ਤੇ ਵਿਕਰਮ ਸਿੰਘ ਯੰਗ ਪ੍ਰੋਫੈਸ਼ਨਲ, ਚੈੱਕ ਮੇਟ ਸਕਿਊਰਿਟੀ ਦੇ ਹੈੱਡ ਕੋਲ ਪਰਲਾਦ ਸਿੰਘ, ਕੈਪਟਨ ਜਗਤਾਰ ਸਿੰਘ ਅਤੇ ਜੀ.ਫੋਰ.ਐੱਸ ਸਕਿਊਰਿਟੀ ਕੰਪਨੀ ਦੇ ਅਧਿਕਾਰੀ ਵਿਵੇਕ ਸ਼ਰਮਾ ਵੀ ਮੌਜੂਦ ਸਨ।
Get all latest content delivered to your email a few times a month.