ਤਾਜਾ ਖਬਰਾਂ
ਤਰਨ ਤਾਰਨ, 04 ਨਵੰਬਰ :ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਅਗਾਜ਼ ਅੱਜ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਕੈਰੋਂ ਕੰਨਿਆ ਬਲਾਕ ਨੌਸ਼ਹਿਰਾ ਪਨੂੰਆਂ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਉਦਘਾਟਨ ਸਤਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਨੇ ਕੀਤਾ। ਇਹਨਾਂ ਖੇਡਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਬਲਾਕਾਂ ਵਿੱਚ ਜੇਤੂ ਰਹੇ ਖਿਡਾਰੀ ਭਾਗ ਲੈ ਰਹੇ ਹਨ।
ਇਨ੍ਹਾਂ ਖੇਡਾਂ ਦਾ ਉਦਘਾਟਨ ਕਰਦਿਆਂ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਨੇ ਨੰਨ੍ਹੇ-ਮੁੰਨੇ ਖਿਡਾਰੀਆਂ ਨੂੰ ਬਲਾਕ ਜਿੱਤ ਕੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਪਹੁੰਚਣ ਦੀ ਵਧਾਈ ਦਿੱਤੀ ਅਤੇ ਉਹਨਾਂ ਨੂੰ ਜ਼ਿਲ੍ਹਾ ਪੱਧਰ `ਤੇ ਜਿੱਤ ਕੇ ਅੱਗੇ ਰਾਜ ਪੱਧਰ ਦੇ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਬਲਾਕ ਨੌਸ਼ਹਿਰਾ ਪਨੂੰਆਂ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਸਬੰਧੀ ਕੀਤੇ ਸ਼ਾਨਦਾਰ ਪ੍ਰਬੰਧ ਸਬੰਧੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।
ਇਸ ਦੌਰਾਨ ਸੁਖਬੀਰ ਸਿੰਘ ਬਾਠ ਪੀ ਟੀ ਆਈ ਨੌਸ਼ਹਿਰਾ ਪਨੂੰਆਂ ਦੇ ਨਾਲ ਰਾਜਗੁਰਿੰਦਰ ਸਿੰਘ, ਬਵਿੰਦਰ ਸਿੰਘ, ਨਿਰਵੈਲ ਸਿੰਘ, ਸ਼ਰਨਜੀਤ ਸਿੰਘ, ਜਗਵਿੰਦਰ ਸਿੰਘ, ਵਰਿਆਮ ਸਿੰਘ, ਸੀਐਚਟੀ ਮੈਡਮ ਗੁਰਪ੍ਰੀਤ ਕੌਰ, ਸੀਐਚਟੀ ਸਰਬਜੀਤ ਸਿੰਘ, ਸੀਐਚਟੀ ਮਨਦੀਪ ਸਿੰਘ ਅਤੇ ਪਰਮਜੀਤ ਕੌਰ ਨੌਸ਼ਹਿਰਾ ਪਨੂੰਆਂ ਨੇ ਖੇਡਾਂ ਦੇ ਸੰਚਾਲਨ ਲਈ ਵਿਸ਼ੇਸ਼ ਭੂਮਿਕਾ ਨਿਭਾਈ। ਅਧਿਆਪਕ ਦਵਿੰਦਰ ਸਿੰਘ ਖਹਿਰਾ ਵੱਲੋਂ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ।
ਖੇਡਾਂ ਦੌਰਾਨ ਅਨੂਪ ਸਿੰਘ ਮੈਣੀ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇ ਗੁਰਮੀਤ ਸਿੰਘ ਖ਼ਾਲਸਾ ਏ.ਸੀ. ਸਮਾਰਟ ਸਕੂਲ ਤਰਨ ਤਾਰਨ ਵੀ ਇਸ ਉਦਘਾਟਨੀ ਸਮਾਰੋਹ ਦੌਰਾਨ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹੇ ਦੇ ਨੌਂ ਸਿੱਖਿਆ ਬਲਾਕਾਂ ਤੋਂ ਬਲਾਕ ਸਿੱਖਿਆ ਅਫ਼ਸਰਜ਼ ਜਸਵਿੰਦਰ ਸਿੰਘ ਸੰਧੂ ਬਲਾਕ ਭਿੱਖੀਵਿੰਡ, ਸਰਬਜੀਤ ਸਿੰਘ ਬਲਾਕ ਤਰਨ ਤਾਰਨ ਪਰਾਪਰ, ਅਸ਼ਵਨੀ ਕੁਮਾਰ ਬਲਾਕ ਨੌਸ਼ਹਿਰਾ ਪਨੂੰਆਂ, ਗੁਰਦੀਪ ਸਿੰਘ ਬਲਾਕ ਨੂਰਦੀ, ਪਾਰਸ ਕੁਮਾਰ ਖੁੱਲਰ ਬਲਾਕ ਵਲਟੋਹਾ, ਮਨਜਿੰਦਰ ਸਿੰਘ ਬਲਾਕ ਪੱਟੀ, ਰਜਿੰਦਰ ਸਿੰਘ ਬਲਾਕ ਗੰਡੀਵਿੰਡ ਅਤੇ ਕੁਲਵਿੰਦਰ ਸਿੰਘ ਬਲਾਕ ਚੋਹਲਾ ਸਾਹਿਬ ਨੂੰ ਸੀਐਚਟੀ ਗੁਰਕਿਰਪਾਲ ਸਿੰਘ ਅਤੇ ਸਮੂਹ ਨੌਸ਼ਹਿਰਾ ਪਨੂੰਆਂ ਬਲਾਕ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ।
Get all latest content delivered to your email a few times a month.