IMG-LOGO
ਹੋਮ ਪੰਜਾਬ : ਐੱਸ.ਡੀ.ਐੱਮ ਬਟਾਲਾ ਵਲੋਂ ਸੈਂਟਰਲ ਕਾਲਜ ਫਾਰ ਵੂਮੈਨ ਘੁਮਾਣ (ਬਰਿਆਰ) ਵਿਖੇ...

ਐੱਸ.ਡੀ.ਐੱਮ ਬਟਾਲਾ ਵਲੋਂ ਸੈਂਟਰਲ ਕਾਲਜ ਫਾਰ ਵੂਮੈਨ ਘੁਮਾਣ (ਬਰਿਆਰ) ਵਿਖੇ ਸੱਤ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ

Admin user - Nov 04, 2025 05:09 PM
IMG


ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਟਾਲਾ।
ਬਟਾਲਾ, 4 ਨਵੰਬਰ
ਸਿੱਖਿਆ ਦੇ ਖੇਤਰ ਦੀ ਨਾਮਵਰ ਸੰਸਥਾ ਸੈਂਟਰਲ ਕਾਲਜ ਫਾਰ ਵੂਮੈਨ ਘੁਮਾਣ (ਬਰਿਆਰ) ਜ਼ਿਲ੍ਹਾ ਗੁਰਦਾਸਪੁਰ ਵਿਖੇ ਸੱਤ ਰੋਜ਼ਾ ਪੁਸਤਕ ਪ੍ਰਦਰਸ਼ਨੀ ਜਿਲਾ ਭਾਸ਼ਾ ਦਫਤਰ ਗੁਰਦਾਸਪੁਰ ਵੱਲੋਂ ਲਗਾਈ ਗਈ ਅਤੇ ਇਸਦਾ ਮੁੱਖ ਮੰਤਵ ਹੈ ਬੱਚਿਆਂ ਨੂੰ ਪੜ੍ਹਨ ਲਈ ਜਾਗਰੂਕ ਕਰਨਾ  ਅਤੇ ਮੋਬਾਇਲ  ਨਾਲੋਂ ਤੋੜ ਕੇ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਹੈ ਅਤੇ ਇਸ ਸਬੰਧੀ ਇਸ ਸੰਸਥਾ ਅਤੇ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਬੜਾ ਸਲਾਹੁਣਯੋਗ ਵੱਡਾ ਉਪਰਾਲਾ ਕੀਤਾ ਕਿ ਜ਼ਿਲ੍ਹਾ ਭਾਸ਼ਾ ਦਫਤਰ ਗੁਰਦਾਸਪੁਰ ਨੂੰ 7 ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਅਵਸਰ ਪ੍ਰਦਾਨ ਕਰਦਿਆਂ ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।
ਇਸ ਕੜੀ ਦੇ ਤਹਿਤ ਪਹਿਲੇ ਦਿਨ ਲੱਗੀ ਪ੍ਰਦਰਸ਼ਨੀ ਉਸਦਾ ਜਿਹੜਾ ਉਦਘਾਟਨ ਐੱਸ.ਡੀ.ਐੱਮ. ਸ਼੍ਰੀ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਕੀਤਾ ਗਿਆ। ਇਸ ਲਈ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਜ਼ਿਲ੍ਹਾ ਭਾਸ਼ਾ ਦਫਤਰ ਪਠਾਨਕੋਟ ਦੇ ਖੋਜ ਅਫਸਰ ਡਾਕਟਰ ਰਜੇਸ਼ ਕੁਮਾਰ, ਜਿਲਾ ਭਾਸ਼ਾ ਦਫ਼ਤਰ ਗੁਰਦਾਸਪੁਰ ਦੇ ਜੂਨੀਅਰ ਸਹਾਇਕ ਸ੍ਰੀ ਸ਼ਾਮ ਸਿੰਘ ਅਤੇ ਮਨਦੀਪ ਸਿੰਘ ਅਤੇ ਕਾਲਜ ਦਾ ਸਟਾਫ ਸਾਰਾ ਮੌਜੂਦ ਸੀ ।
ਇਸ ਮੌਕੇ ਪ੍ਰਿੰਸੀਪਲ ਮੈਡਮ ਸਤਵਿੰਦਰ ਪੰਨੂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਸ਼ਮੂਲੀਅਤ ਕਰਵਾਈ ਗਈ ਅਤੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਬਹੁਤ ਦਿਲਚਸਪੀ ਲਈ ਅਤੇ ਆਪਣੀ ਮਨ ਪਸੰਦ ਦੀਆਂ ਕਿਤਾਬਾਂ ਖਰੀਦੀਆਂ। ਹਰ ਤਰ੍ਹਾਂ ਦੀ ਅਤੇ ਹਰ ਵਿਧਾ ਦੀ ਕਿਤਾਬ ਨੂੰ ਪ੍ਰਦਰਸ਼ਨੀ ਵੇਖਣ ਵਾਲਿਆਂ ਨੇ ਬਹੁਤ  ਸਰਾਹਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.