IMG-LOGO
ਹੋਮ ਪੰਜਾਬ : ਨਸ਼ਿਆਂ ਖ਼ਿਲਾਫ਼ ਅਭਿਆਨ ਵਿੱਚ ਹੁਣ ਤੱਕ 10208875 ਰੁਪਏ ਦੀ ਜਾਇਦਾਦ...

ਨਸ਼ਿਆਂ ਖ਼ਿਲਾਫ਼ ਅਭਿਆਨ ਵਿੱਚ ਹੁਣ ਤੱਕ 10208875 ਰੁਪਏ ਦੀ ਜਾਇਦਾਦ ਜ਼ਬਤ –ਐਸ.ਪੀ. ਸਤਪਾਲ ਸਰਮਾਂ

Admin user - Oct 31, 2025 05:04 PM
IMG

ਮਾਲੇਰਕੋਟਲਾ,31 ਅਕਤੂਬਰ –                                                                      

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਅੰਤਰ-ਵਿਭਾਗੀ ਤਾਲਮੇਲ ਨੂੰ ਮਜ਼ਬੂਤ ਬਣਾਉਣ ਲਈ “ਨਾਰਕੋ ਕੋਆਰਡੀਨੇਸ਼ਨ ਸੈਂਟਰ ਮਿਕੈਨਿਜ਼ਮ (NCORD)” ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੁ, ਐਸ.ਪੀ. ਇੰਵੈਸਟੀਗੇਸ਼ਨ ਸਤਪਾਲ ਸ਼ਰਮਾ, ਐਸ.ਡੀ.ਐਮ.ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਡੀ.ਐਮ.ਸੀ. ਡਾ. ਰਿਸਮਾ ਭੋਰਾ,ਪ੍ਰਿੰਸੀਪਲ ਕਮਲੇਸ਼,  ਵਣ ਰੇਂਜ ਅਫ਼ਸਰ ਮਹਿੰਦਰਪਾਲ ਸਿੰਘ , ਖੇਤੀਬਾੜੀ ਵਿਕਾਸ ਅਫਸਰ ਸਤਿੰਦਰ ਕੌਰ ,ਸਹਾਇਕ ਕਮਿਸ਼ਨਰ(ਆਬਾਕਾਰੀ) ਲਖਮੀਰ ਚੰਦ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।ਕਮਿਸ਼ਨਰ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ “ਜ਼ੀਰੋ ਟਾਲਰੈਂਸ” ਨੀਤੀ ਅਪਣਾਈ ਗਈ ਹੈ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਨਾਲ ਨਾਲ ਮੰਗ (ਡਿਮਾਂਡ)ਨੂੰ ਖ਼ਤਮ ਕਰਨਾ ਵੀ ਜ਼ਰੂਰੀ ਹੈ। ਇਸ ਲਈ ਸਮਾਜ ਦੇ ਹਰੇਕ ਵਰਗ  ਨੌਜਵਾਨਾਂਮਾਪਿਆਂਅਧਿਆਪਕਾਂਧਾਰਮਿਕ ਤੇ ਸਮਾਜਿਕ ਸੰਗਠਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਕੱਠੇ ਹੋ ਕੇ ਇਸ ਬੁਰਾਈ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੌਂਸਲਿੰਗ ਕੈਂਪਧਾਰਮਿਕ ਤੇ ਪ੍ਰੇਰਣਾਦਾਇਕ ਸੈਮੀਨਾਰਾਂ ਅਤੇ ਖੇਡਾਂ ਵਿੱਚ ਭਾਗੀਦਾਰੀ ਵਧਾਉਣ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇਐਸ.ਪੀ. ਇੰਵੈਸਟੀਗੇਸ਼ਨ ਸਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 01 ਅਕਤੂਬਰ 2025 ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਤਹਿਤ 71  ਮੁਕੱਦਮੇ ਦਰਜ ਕਰਕੇ 90 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚ 455 ਗ੍ਰਾਮ ਹੈਰੋਇਨ,12 ਕਿਲੋ ਭੁੱਕੀ,1451 ਕੈਪਸੂਲ, ਸੁਲਫਾ 120 ਗ੍ਰਾਮ, ਗਾਜਾ 02 ਕਿਲੋਗ੍ਰਾਮ ਅਤੇ 02 ਵਾਹਨ  ਬਰਾਮਦ ਕੀਤੇ ਗਏ ਹਨ। ਇਨ੍ਹਾਂ ਕਾਰਵਾਈਆਂ ਦੌਰਾਨ 06ਨਸ਼ਾ ਤਸਕਰਾਂ ਦੀਆਂ 05 ਜਾਇਦਾਦਾਂਜਿਨ੍ਹਾਂ ਦੀ ਕੀਮਤ 10,208,875 ਰੁਪਏ ਹੈਸਰਕਾਰੀ ਨਿਯਮਾਂ ਅਨੁਸਾਰ ਜ਼ਬਤ ਕੀਤੀਆਂ ਗਈਆਂ ਹਨ। ਇੱਕ ਕੇਸ ਚ ਉਪਚਾਰੀਕਤਾਵਾਂ ਮੁਕੰਮਲ ਹੋਣ ਉਪਰੰਤ ਸਰਕਾਰੀ ਨਿਯਮਾਂ ਅਨੁਸਾਰ ਨਸ਼ਾ ਤਸਕਰ ਦੀ ਜਾਇਦਾਦ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਸਿਹਤ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ 20 ਮੈਡੀਕਲ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਵਿੱਚੋਂ 02 ਮੈਡੀਕਲ ਸਟੋਰਾਂ ਤੇ ਅਨੁਤਾਈਆਂ ਪਾਈਆਂ ਗਈਆਂ ਹਨ ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਦਵਾਈ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਰਿਕਾਰਡ ਦਾ ਮਿਲਾਨ ਸਟੋਰ ਸਟਾਕ ਅਨਸਾਰ ਦਰੁਸਤ ਰੱਖਣ । ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਸਕੂਲਾਂਕਾਲਜਾਂਪਿੰਡਾਂ ਤੇ ਸ਼ਹਿਰਾਂ ਵਿੱਚ ਨਾਟਕਾਂਸਕਿੱਟਾਂ ਅਤੇ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਸਮਾਜ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੰਦੇਸ਼ ਪਹੁੰਚ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਿਸੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਜਾਣਕਾਰੀ ਮਿਲੇਤਾਂ ਉਹ ਪੁਲਿਸ ਹੈਲਪਲਾਈਨ 'ਤੇ ਗੁਪਤ ਤੌਰ 'ਤੇ ਸੂਚਨਾ ਦੇ ਸਕਦੇ ਹਨ

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.