IMG-LOGO
ਹੋਮ ਰਾਸ਼ਟਰੀ: ਮਲੇਰਕੋਟਲਾ ,ਬੁਰਕਾ ਅਤੇ  ਹਿਜਾਬ ਪਹਿਨ ਔਰਤਾਂ ਕੀਤੀ ਆਪਣੇ ਵੋਟ ਦੇ...

ਮਲੇਰਕੋਟਲਾ ,ਬੁਰਕਾ ਅਤੇ  ਹਿਜਾਬ ਪਹਿਨ ਔਰਤਾਂ ਕੀਤੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ

Admin user - Feb 20, 2022 08:19 AM
IMG

    ਮੁਹੰਮਦ ਇਸਮਾਈਲ ਏਸ਼ੀਆ  

   ਮਾਲੇਰਕੋਟਲਾ 20 ਫਰਵਰੀ ,2022 ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਜਿਸ ਵਿੱਚ ਬਹੁਗਿਣਤੀ  ਮੁਸਲਿਮ ਭਾਈਚਾਰੇ ਦੀ ਹੈ ਅੱਜ ਉਸ ਦੇ ਇਲਾਕੇ ਦੇ ਵੱਖੋ ਵੱਖ ਪੋਲਿੰਗ ਬੂਥਾਂ ਵਿਸ਼ੇਸ਼ ਕਰ  ਜਮਾਲਪੁਰਾ  ਦੇ ਪੋਲਿੰਗ ਬੂਥ  77,78,79 ਮਦਰਸਾ ਅਰਬੀਆ ਹਿਫਜੁਲਬਕੁਰਾਨ ਸਕੂਲ  ਵਿਖੇ ਵੋਟਰਾਂ ਵਿੱਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ  ਦੇਖਿਆ ਗਿਆ ਜ਼ਿਆਦਾਤਰ ਪੋਲਿੰਗ ਸਟੇਸ਼ਨਾਂ ਉਤੇ ਮਰਦਾਂ ਤੋਂ ਜ਼ਿਆਦਾ ਔਰਤਾਂ ਦੀਆਂ ਲਾਈਨਾਂ ਵੇਖੀਆਂ ਗਈਆਂ ਜੋ ਕਿ ਬੁਰਕਾ ਅਤੇ  ਹਿਜਾਬ ਪਹਿਨ ਕੇ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਥੇ ਪਹੁੰਚੀਆਂ ਸਨ  ਦੁਪਹਿਰ ਤੱਕ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 3 ਵਜੇ ਤੱਕ  58 %  ਦੇ ਲਗਪਗ ਵੋਟਰਾਂ ਵੱਲੋਂ ਆਪਣੇ ਮੱਤ ਅਧਿਕਾਰ ਦੀ ਵਰਤੋਂ ਕੀਤੀ ਜਾ ਚੁੱਕੀ  ਸੀ  , ਇਨ੍ਹਾਂ ਪੋਲਿੰਗ ਬੂਥਾਂ ਉੱਤੇ ਚੋਣ ਕਮਿਸ਼ਨ ਵੱਲੋਂ ਤੈਅਸ਼ੁਦਾ ਮਾਪਦੰਡਾਂ ਅਨੁਸਾਰ ਜਿਵੇਂ ਹੀ  ਪੱਤਰਕਾਰ ਇਸਮਾਈਲ ਏਸ਼ੀਆ ਇਸ ਪੋਲਿੰਗ ਬੂਥ ਤੇ ਪਹੁੰਚਿਆ ਤਾਂ  ਤੈਨਾਤ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਸ ਦੇ ਕਰਮੀਆਂ ਨੇ  ਮਤਦਾਨ ਕੇਂਦਰ ਦੇ ਬਾਹਰ  ਲਈ ਕਿਹਾ  ਜਦੋਂ ਸਾਡੇ ਪੱਤਰਕਾਰ ਨੇ  ਚੋਣ ਕਮਿਸ਼ਨ ਵੱਲੋਂ ਜਾਰੀ ਅਧਿਕਾਰਤ  ਕਾਰਡ ਵਿਖਾਇਆ ਫਿਰ ਵੀ ਉਹ ਨਹੀਂ ਮੰਨਿਆ ਫਿਰ ਉਸ ਨੇ ਸਥਾਨਕ ਡੀਐੱਸਪੀ ਸ. ਦਵਿੰਦਰ ਸਿੰਘ ਸੰਧੂ ਨਾਲ ਵੀ ਮੌਜ਼ੂਦ ਪੁਲਸ ਅਧਿਕਾਰੀ ਨਾਲ ਗੱਲਬਾਤ  ਕਰਵਾਈ  ਪਰ ਆਪਣੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਫੋਟੋਗ੍ਰਾਫੀ ਤੋਂ ਨਾਂਹ ਕਰ ਦਿੱਤੀ ਆਖਿਰ ਉਨ੍ਹਾਂ ਨੇ ਚੰਡੀਗੜ੍ਹ ਮੁੱਖ ਦਫਤਰ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਲੰਮੀ ਦੇਰ ਤੋਂ ਬਾਅਦ ਫੋਟੋਗ੍ਰਾਫੀ ਕਰਨ ਦਿੱਤੀ ਹੁਣ ਦੱਸਣਾ ਬਣਦਾ ਹੈ ਕਿ ਜਿੱਥੇ ਇੰਨੀਆਂ ਜਾਣਕਾਰੀਆਂ ਹੋਰ ਸਟਾਫ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹਨ ਕਿ ਸੁਰੱਖਿਆ ਕਰਮਚਾਰੀਆਂ ਨੂੰ  ਇਹ ਜਾਣਕਾਰੀ ਉਪਲੱਬਧ ਨਹੀਂ ਕਰਾਈ ਜਾਂਦੀ ਕੇ ਮੀਡੀਆ ਕਰਮੀ  ਕਦੋਂ ਅਤੇ ਕਿੱਥੋਂ ਤਕ ਕਵਰੇਜ਼ ਕਰ ਸਕਦੇ ਹਨ  । ਬਾਅਦ ਵਿੱਚ  ਇਸ ਸੰਬੰਧੀ ਜ਼ਿਲਾ ਮਾਲੇਰਕੋਟਲਾ ਦੀ ਪ੍ਰਮੁੱਖ ਪੁਲੀਸ ਅਧਿਕਾਰੀ ਮੈਡਮ ਰਵਜੋਤ ਕੌਰ ਗਰੇਵਾਲ ਨੂੰ ਜਾਣੂ ਕਰਵਾਇਆ ਗਿਆ ।   ਇਸ ਤੋਂ ਇਲਾਵਾ ਹੋਰ ਵੀ ਵੱਖੋ ਵੱਖ ਪੋਲਿੰਗ ਬੂਥਾਂ ਤੇ ਕੁਝ ਪੱਤਰ ਪ੍ਰੇਰਕ  ਨਾਲ ਹੋਰਥਾਵਾਂ ਤੇ  ਅਜਿਹੇ ਹੀ ਵਿਵਹਾਰ ਦਾ ਪਤਾ ਚੱਲਿਆ ਹੈ l ਹੁਣ ਦੇਖਣਾ ਇਹ ਹੈ ਕਿ ਲੋਕਤੰਤਰ ਦੇ ਚਾਰ ਸਤੰਭਾਂ ਵਿੱਚੋਂ ਇੱਕ ਸਤੰਭ   ਨਾਲ ਕਿਹੋ ਜਿਹਾ ਵਰਤਾਅ ਕੀਤਾ ਜਾ ਰਿਹਾ ਹੈ ਕਿ ਅੱਗੋਂ ਤੋਂ ਸਬੰਧਤ ਅਧਿਕਾਰੀ ਇਸ ਬਾਬਤ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣਗੇ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.