English
Hindi
Punjabi
ਚੰਡੀਗੜ੍ਹ
26 Jul, 2026
ਸੰਪਾਦਕ ਦਾ ਡੈਸਕ
ਪੁਰਾਲੇਖ
English
Hindi
Punjabi
ਚੰਡੀਗੜ੍ਹ
Home
ਪੰਜਾਬ
ਹਰਿਆਣਾ/ ਚੰਡੀਗੜ੍ਹ
ਰਾਸ਼ਟਰੀ
ਦੁਨੀਆ
ਖੇਡਾਂ
ਹਿਮਾਚਲ
ਵਿਓਪਾਰ
ਬਦਲੀਆ ਅਤੇ ਨਿਯੁਕਤੀਆਂ
ਲਹਿੰਦਾ ਪੰਜਾਬ
ਮਨੋਰੰਜਨ
ਵਿਰਾਸਤ ਔਰ ਧਰਮ
ਵੀਡੀਓਜ਼
Home
ਪੰਜਾਬ
ਹਰਿਆਣਾ/ ਚੰਡੀਗੜ੍ਹ
ਰਾਸ਼ਟਰੀ
ਦੁਨੀਆ
ਖੇਡਾਂ
ਹਿਮਾਚਲ
ਵਿਓਪਾਰ
ਬਦਲੀਆ ਅਤੇ ਨਿਯੁਕਤੀਆਂ
ਲਹਿੰਦਾ ਪੰਜਾਬ
ਮਨੋਰੰਜਨ
ਵਿਰਾਸਤ ਔਰ ਧਰਮ
ਵੀਡੀਓਜ਼
ਤਾਜਾ ਖਬਰਾਂ
ਮਾਨ ਸਰਕਾਰ ਵੱਲੋਂ 2,769 ਯੋਗ ਪਰਿਵਾਰਾਂ ਨੂੰ ਮਜ਼ਬੂਤ ਕਰਨ ਲਈ ਅਸ਼ੀਰਵਾਦ ਸਕੀਮ ਤਹਿਤ ₹14.12 ਕ...
ਪੰਜਾਬ ਸਰਕਾਰ ਵੱਲੋਂ ਵਿਦਿਆਰਥਣਾਂ ਦੀ ਸ਼ਿਕਾਇਤ ‘ਤੇ ਅਧਿਆਪਕ ਮੁਅੱਤਲ
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸਮਰਾਲਾ ਦੇ ਪਿੰਡ ਪੂਨੀਆ ਵਿੱਚ 1.10 ਕਰੋੜ ਰੁਪਏ ਦ...
ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 914 ਮਰੀਜ਼ਾਂ ਨੂੰ 4.15 ਕਰੋੜ ਰ...
ਸਾਂਝ ਰਾਹਤ ਕੇਂਦਰ’ ਮਹਿਲਾਵਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਮਜ਼ਬੂਤ ਕਮਿਊਨਿਟੀ ਪੁਲਿਸਿੰਗ...
ਹੋਮ
ਪੰਜਾਬ :
ਪਲੇਅ ਵੇਅ ਸਕੂਲਾਂ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ...
ਪਲੇਅ ਵੇਅ ਸਕੂਲਾਂ ਲਈ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ
Admin user
-
Oct 24, 2025 04:01 PM
ਸੰਗਰੂਰ, 24 ਅਕਤੂਬਰ:
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਦੀ ਰਜਿਸਟਰੇਸ਼ਨ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਜ਼ਿਲ੍ਹੇ ਦੇ ਸਾਰੇ ਪਲੇਅ ਵੇਅ ਸਕੂਲਾਂ ਨੂੰ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪਲੇਅ ਵੇਅ ਸਕੂਲਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਸਭ ਤੋਂ ਪਹਿਲਾਂ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਮਾਨਤਾ ਪ੍ਰਾਪਤ ਪਲੇਅ ਵੇਅ ਸਕੂਲ ਵਿੱਚ ਹੀ ਭੇਜਣ। ਇਸ ਤੋਂ ਇਲਾਵਾ ਪਲੇਅ ਵੇਅ ਸਕੂਲ 'ਚ ਇੱਕ ਅਧਿਆਪਕ ਕੋਲ ਵੱਧ ਤੋਂ ਵੱਧ 20 ਬੱਚੇ ਹੋ ਸਕਦੇ ਹਨ ਅਤੇ ਸਕੂਲ ਦੀ ਚਾਰਦੀਵਾਰੀ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਸਥਾਨ ਅਤੇ ਪੀਣ ਵਾਲਾ ਸਾਫ਼ ਪਾਣੀ ਉਪਲਬਧ ਹੋਣਾ ਜ਼ਰੂਰੀ ਹੈ।
ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਲਈ ਪਖਾਨੇ ਵੱਖੋ ਵੱਖਰੇ ਹੋਣੇ ਚਾਹੀਦੇ ਹਨ ਤੇ ਸਕੂਲ ਵਿੱਚ ਸੀ.ਸੀ.ਟੀਵੀ ਹੋਣਾ ਲਾਜ਼ਮੀ ਹੈ। ਸਕੂਲ ਵਿੱਚ ਬੱਚਿਆਂ ਨੂੰ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ ਕਾਨੂੰਨੀ ਹੈ ਤੇ ਇਸ ਦੇ ਨਾਲ ਹੀ ਸਕੂਲ ਦੀ ਅਧਿਆਪਕ-ਟੀਚਰ ਐਸੋਸੀਏਸ਼ਨ ਬਣਾਈ ਜਾਵੇ। ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਵਿੱਚ ਰੈਸਟ ਰੂਮ ਹੋਣਾ ਵੀ ਜ਼ਰੂਰੀ ਹੈ ਤੇ ਫਾਇਰ ਸੇਫ਼ਟੀ ਸਿਸਟਮ ਚਾਲੂ ਹਾਲਤ ਵਿੱਚ ਹੋਣ ਦੇ ਨਾਲ ਨਾਲ ਸਾਰੇ ਕਮਰੇ ਹਵਾਦਾਰ ਹੋਣੇ ਚਾਹੀਦੇ ਹਨ। ਸਕੂਲ ਵਿੱਚ ਜ਼ੰਕ ਫੂਡ ਦੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਤੇ ਬੱਚੇ ਦੇ ਦਾਖ਼ਲੇ ਸਮੇਂ ਮਾਪਿਆਂ ਦਾ ਇੰਟਰਵਿਊ ਨਹੀਂ ਹੋਵੇਗਾ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕਿਸੇ ਵੀ ਦਿਸ਼ਾ-ਨਿਰਦੇਸ਼ ਦੀ ਪਾਲਣਾ ਨਾ ਹੋਣ ਦੀ ਸਥਿਤੀ ਵਿੱਚ ਅਜਿਹੇ ਪਲੇਅ ਵੇਅ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਲੇਅ ਵੇਅ ਸਕੂਲ ਦੀ ਰਜਿਸਟ੍ਰੇਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਹਦਾਇਤਾਂ ਜ਼ਿਲ੍ਹੇ ਦੀ ਵੈੱਬਸਾਈਟ
sangrur.nic.in
ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।
Share:
ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ
ਮਾਨ ਸਰਕਾਰ ਵੱਲੋਂ 2,769 ਯੋਗ ਪਰਿਵਾਰਾਂ ਨੂੰ ਮਜ਼ਬੂਤ ਕਰਨ ਲਈ ਅਸ਼ੀਰਵਾਦ ਸਕੀਮ ਤਹਿ...
ਪੰਜਾਬ :
-
Jul 24, 2026
ਪੰਜਾਬ ਸਰਕਾਰ ਵੱਲੋਂ ਵਿਦਿਆਰਥਣਾਂ ਦੀ ਸ਼ਿਕਾਇਤ ‘ਤੇ ਅਧਿਆਪਕ ਮੁਅੱਤਲ
ਪੰਜਾਬ :
-
Jul 24, 2026
Loading...
ਸੰਪਾਦਕ ਦਾ ਡੈਸਕ
Jagdishthind
Reporter
ਕੱਪੜ ਛਾਣ
Watch LIVE TV
Emediasolutions TV
Subscribe
Get all latest content delivered to your email a few times a month.
×
ਸੂਚਨਾਵਾਂ ਲਈ ਸਬਸਕ੍ਰਾਈਬ ਕਰੋ
×
ਕੀ ਤੁਸੀਂ ਨਵੇਂ ਅੱਪਡੇਟਾਂ ਅਤੇ ਤਰੱਕੀਆਂ ਬਾਰੇ ਸੂਚਨਾਵਾਂ ਪ੍ਰਾਪਤ ਕਰਨਾ ਚਾਹੁੰਦੇ ਹੋ?