ਤਾਜਾ ਖਬਰਾਂ
ਫ਼ਿਰੋਜ਼ਪੁਰ, 16 ਅਕਤੂਬਰ (ਬਾਲ ਕਿਸ਼ਨ)– ਫ਼ਿਰੋਜ਼ਪੁਰ ਛਾਉਣੀ ਸਥਿਤ ਸਮੁੰਦਰੀ ਪੈਟਰੋਲ ਪੰਪ ਨਜ਼ਦੀਕ ਇਕ ਮੋਟਰਸਾਈਕਲ ਤੇ ਕੈਂਟਰ ’ਚ ਟੱਕਰ ਹੋ ਜਾਣ ਕਰਕੇ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਿਕੰਦਰ ਸਿੰਘ (ਉਮਰ ਕਰੀਬ 50 ਸਾਲ) ਵਾਸੀ ਗੁਰੂਹਰਸਹਾਏ ਜੋ ਮੋਟਰਸਾਈਕਲ ਨੰ: ਪੀ.ਬੀ. 77–7266 ’ਤੇ ਸਵਾਰ ਹੋ ਕੇ ਕਿਸੇ ਘਰੇਲੂ ਕੰਮਕਾਜ ਤੋਂ ਫ਼ਿਰੋਜ਼ਪੁਰ ਛਾਉਣੀ ਆਇਆ ਸੀ, ਜਿਸ ਦਾ ਅੱਜ ਸ਼ਾਮ ਕਰੀਬ 4 ਵਜੇ ਵਾਪਸ ਗੁਰੂਹਰਸਹਾਏ ਜਾਣ ਲੱਗੇ ਤੇਲ ਵਾਲੇ ਕੈਂਟਰ ਨੰ: ਪੀ.ਬੀ.05–ਏ–ਬੀ 2574 ’ਚ ਟੱਕਰ ਵੱਜਣ ਕਾਰਨ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਸਿਕੰਦਰ ਸਿੰਘ ਦੇ ਦੋ ਬੇਟੇ ਤੇ ਇਕ ਲੜਕੀ ਹੈ, ਜੋ ਸਾਬਕਾ ਕੌਂਸਲਰ ਵੀ ਸਨ ਤੇ ਜਿਨ੍ਹਾਂ ਦੀ ਬੀ.ਡੀ.ਪੀ.ਓ. ਦਫ਼ਤਰ ਗੁਰੂਹਰਸਹਾਏ ਚਾਹ ਦੀ ਦੁਕਾਨ ਦੱਸੀ ਜਾ ਰਹੀ ਹੈ।
Get all latest content delivered to your email a few times a month.