IMG-LOGO
ਹੋਮ ਪੰਜਾਬ : ਸੀਆਈਏ ਸਟਾਫ ਮੋਗਾ ਨੇ ਮਾੜੇ ਅਨਸਰਾਂ ਖ਼ਿਲਾਫ਼ ਕੱਸਿਆ ਸ਼ਿਕੰਜਾ

ਸੀਆਈਏ ਸਟਾਫ ਮੋਗਾ ਨੇ ਮਾੜੇ ਅਨਸਰਾਂ ਖ਼ਿਲਾਫ਼ ਕੱਸਿਆ ਸ਼ਿਕੰਜਾ

Admin user - Oct 16, 2025 03:41 PM
IMG

ਮੋਗਾ, 16 ਅਕਤੂਬਰ : ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਨੀਲਾਂਬਰੀ ਜਗਦਲੇ ਵਿਜੇ ਆਈਪੀਐੱਸ, ਡੀਆਈਜੀ ਫਰੀਦਕੋਟ ਰੇਂਜ, ਅਜੈ ਗਾਂਧੀ ਐੱਸਐੱਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਆਈ) ਮੋਗਾ ਸੁਖਅਮ੍ਰਿਤ ਸਿੰਘ ਡੀਐੱਸਪੀ (ਡੀ) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਸੀਆਈਏ ਸਟਾਫ ਮੋਗਾ ਦੀਆ ਪੁਲਿਸ ਪਾਰਟੀਆ ਵੱਲੋਂ ਦੋ ਵੱਖ ਵੱਖ ਮਾਮਲਿਆ ਵਿਚ 08 ਦੇਸੀ ਪਿਸਟਲਾ ਅਤੇ 03 ਜਿੰਦਾ ਰੌਂਦ ਸਮੇਤ 03 ਵਿਅਕਤੀਆ ਨੂੰ ਕਾਬੂ ਕੀਤਾ। ਇਨ੍ਹਾਂ ਮਾਮਲਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਹੋਏ ਦੱਸਿਆ ਕਿ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਮੁਖਬਰੀ ਹੋਈ ਕਿ ਨਵਗੀਤ ਸਿੰਘ ਉਰਫ ਨਵੀ ਵਾਸੀ ਤਖਾਣਵੱਧ ਜਿਲ੍ਹਾ ਮੋਗਾ ਜਿਸ ਪਾਸ ਨਜਾਇਜ਼ ਅਸਲੇ ਹਨ, ਜੋ ਇਸ ਸਮੇਂ ਮੇਨ ਜੀਟੀ ਰੋਡ ਮੋਗਾ-ਬਾਘਾਪੁਰਾਣਾ ਤੋਂ ਪਿੰਡ ਤਾਰੇਵਾਲਾ ਨੂੰ ਜਾਂਦੇ ਲਿੰਕ ਰੋਡ ਪਰ ਬਿਜਲੀ ਗਰਿੱਡ ਦੇ ਨੇੜੇ ਖੜਾ ਕਿਸੇ ਦਾ ਇੰਤਜਾਰ ਕਰ ਰਿਹਾ ਹੈ। ਜਿਸ ਤੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਵੱਲੋਂ ਦੱਸੀ ਜਗਾ ਰੇਡ ਕਰਕੇ ਅਰੋਪੀ ਨਵਗੀਤ ਸਿੰਘ ਉਰਫ ਨਵੀ ਉਕਤ ਨੂੰ ਕਾਬੂ ਕੀਤਾ ਅਤੇ ਇਸ ਦੇ ਕਬਜੇ ਵਿਚਲੀ ਕਿੱਟ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋ 03 ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 02 ਜਿੰਦਾ ਰੌਂਦ 32 ਬੋਰ ਅਤੇ 01 ਦੇਸੀ ਪਿਸਟਲ 30 ਬੋਰ ਸਮੇਤ ਮੈਗਜੀਨ ਅਤੇ 01 ਜਿੰਦਾ ਰੌਂਦ 30 ਬੋਰ (ਕੁੱਲ 04 ਦੇਸੀ ਪਿਸਟਲ ਸਮੇਤ ਮੈਗਜੀਨ ਅਤੇ 03 ਜਿੰਦਾ ਰੌਦ) ਬਰਾਮਦ ਹੋਏ। ਉਨ੍ਹਾਂ ਦੱਸਿਆ ਦੌਰਾਨੇ ਅਰੋਪੀ ਨਵਗੀਤ ਸਿੰਘ ਉਰਫ ਨਵੀ ਉਕਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜੋ ਉਸ ਪਾਸੋ ਨਜਾਇਜ਼ ਅਸਲਾ ਬਰਾਮਦ ਹੋਇਆ ਸੀ ਇਹ ਅਸਲਾ ਮਨਦੀਪ ਸਿੰਘ ਉਰਫ ਰਾਜਾ ਵਾਸੀ ਸੈਦੋਕੇ ਜਿਲ੍ਹਾ ਮੋਗਾ ਤੋਂ ਲਿਆ ਸਨ, ਜਿਸ ਤੇ ਮਨਦੀਪ ਸਿੰਘ ਉਰਫ ਰਾਜਾ ਉਕਤ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਕੀਤਾ ਅਤੇ ਨਾਮਜ਼ਦ ਅਰੋਪੀ ਮਨਦੀਪ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਸ ਪਾਸੋ ਮੌਕਾ ਪਰ ਇਕ ਪਿਸਟਲ ਦੇਸੀ 30 ਬੋਰ ਸਮੇਤ ਮੈਗਜੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜਮਾ ਦਾ ਕੁਝ ਸਮਾਂ ਪਹਿਲਾਂ ਜੇਲ੍ਹ ਬੰਦ ਇਕ ਵਿਅਕਤੀ ਨਾਲ ਸੰਪਰਕ ਹੋਇਆ ਸੀ ਤੇ ਉਸ ਦੇ ਕਹਿਣ ਤੇ ਹੀ ਪੈਸੇ ਕਮਾਉਣ ਲਈ ਇਹ ਐੱਮਪੀ ’ਚ ਅਸਲਾ ਲਿਆ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਦੂਸਰੇ ਮਾਮਲੇ ’ਚ ਸੀਆਈਏ ਸਟਾਫ ਮੋਗਾ ਪੁਲਿਸ ਨੇ ਇਕ ਅਰੋਪੀ ਸੁਖਨਦੀਪ ਸਿੰਘ ਵਾਸੀ ਪਿੰਡ ਧੂੜਕੋਟ ਕਲਾਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 2 ਪਿਸਟਲ ਦੇਸੀ 30 ਬੋਰ ਅਤੇ ਇਕ ਪਿਸਟਲ 32 ਬੋਰ ਸਮੇਤ 4 ਮੈਗਜੀਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਮੁਲਜਮ ਸੁਖਨਦੀਪ ਸਿੰਘ ਦੇ ਖਿਲਾਫ਼ ਪਹਿਲਾ ਵੀ ਪੰਜ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਸੋ ਬਰਾਮਦ ਨਜਾਇਜ਼ ਅਸਲੇ ਸਬੰਧੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.