IMG-LOGO
ਹੋਮ ਪੰਜਾਬ : ਨੌਕਰੀ ਦਾ ਝਾਂਸਾ ਦੇ ਕੇ ਵਿਅਕਤੀ ਦੀ ਘਰਵਾਲੀ ਨੂੰ ਲਿਜਾਣ...

ਨੌਕਰੀ ਦਾ ਝਾਂਸਾ ਦੇ ਕੇ ਵਿਅਕਤੀ ਦੀ ਘਰਵਾਲੀ ਨੂੰ ਲਿਜਾਣ ਦੇ ਦੋਸ਼ ਵਿਚ 2 ਖਿਲਾਫ ਮਾਮਲਾ ਦਰਜ

Admin user - Jan 14, 2022 02:07 AM
IMG


ਫਿਰੋਜ਼ਪੁਰ: 14 ਜਨਵਰੀ (ਵਿਸ਼ਵਜੀਤ ਸਿੰਘ ਥਿੰਦ )ਫਿਰੋਜ਼ਪੁਰ ਦੇ ਪਿੰਡ ਪੀਰ ਇਸਮਾਇਮਲ ਖਾਂ ਵਿਖੇ ਇਕ ਵਿਅਕਤੀ ਦੀ ਘਰਵਾਲੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸ ਨੂੰ ਦੋ ਅਣਪਛਾਤੇ ਵਿਅਕਤੀ ਕਾਰ ਵਿਚ ਬਿਠਾ ਕੇ ਲਿਜਾਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ 346, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗਦੀਸ਼ ਸਿੰਘ ਪੁੱਤਰ ਗਿੰਦੂ ਸਿੰਘ ਵਾਸੀ ਪਿੰਡ ਪੀਰ ਇਸਮਾਇਲ ਖਾਂ ਨੇ ਦੱਸਿਆ ਕਿ ਉਹ ਰਾਜਗੀਰੀ ਮਿਸਤਰੀ ਦਾ ਕੰਮ ਕਰਦਾ ਹੈ ਮਿਤੀ 14 ਦਸੰਬਰ 2021 ਨੂੰ ਆਪਣੇ ਕੰਮ ਕਾਰ ਵਾਸਤੇ ਘਰੋਂ ਬਾਹਰ ਗਿਆ ਹੋਇਆ ਸੀ ਤਾਂ ਕਰੀਬ 2 ਵਜੇ ਦੁਪਹਿਰ ਦਾ ਹੋਵੇਗਾ ਕਿ ਉਸ ਦੇ ਘਰ ਦੇ ਸਾਹਮਣੇ ਇਕ ਕਾਰ ਆਲਟੋ ਰੰਗ ਸੁਰਮੇ ਰੰਗਾ ਆਈ, ਜਿਸ ਵਿਚ ਦੋ ਅਣਪਛਾਤੇ ਵਿਅਕਤੀ ਸਵਾਰ ਸਨ ਤੇ ਇਕ ਅਣਪਛਾਤੇ ਵਿਅਕਤੀ ਉਸ ਦੇ ਘਰ ਗਿਆ ਤੇ ਨੌਕਰੀ ਦਾ ਝਾਂਸਾ ਦੇ ਕੇ ਉਸ ਦੀ ਘਰਵਾਲੀ ਸੁਰੀਤਾ ਰਾਣੀ ਨੂੰ ਆਪਣੇ ਨਾਲ ਕਾਰ ਵਿਚ ਬਿਠਾ ਕੇ ਲੈ ਗਏ, ਜੋ ਸ਼ਾਮ ਤੱਕ ਘਰ ਨਾ ਆਈ ਤੇ ਉਸ ਆਪਣੇ ਤੌਰ ਤੇ ਭਾਲ ਕਰਦੇ ਰਹੇ। ਜਗਦੀਸ਼ ਸਿੰਘ ਨੇ ਦੱਸਿਆ ਕਿ ਜਿਸ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.