ਤਾਜਾ ਖਬਰਾਂ
ਰੂਪਨਗਰ, 16 ਅਕਤੂਬਰ : ਸ਼ੂਗਰ ਮਿੱਲ ਮੋਰਿੰਡਾ ਵੱਲ ਗੰਨਾਕਾਸ਼ਤਕਾਰਾਂ ਦੇ ਖੜ੍ਹਾ ਕਰੋੜਾਂ ਰੁਪਏ ਬਕਾਇਆ ਨਾ ਪਾਉਣ ਦੇ ਰੋਸ ਵਜੋਂ ਪਿੰਡ ਸਿੰਘ ਨੇੜੇ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਐਲਾਨ ਮੌਕੇ ’ਤੇ ਰੱਦ ਕਰਨਾ ਪਿਆ ਜਦੋਂ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਨਾਲ ਅੱਜ ਦੀ ਮੀਟਿੰਗ ਨਿਸਚਿਤ ਕਰਵਾਈ। ਜਾਣਕਾਰੀ ਅਨੁਸਾਰ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵੱਲੋਂ ਸ਼ੁਗਰ ਮਿੱਲ ਮੋਰਿੰਡਾ ਨੂੰ ਜੋ 14 ਅਕਤੂਬਰ 25 ਨੂੰ ਅੱਜ ਤੱਕ ਦਾ ਅਲਟੀਮੇਟਮ ਦਿਤਾ ਗਿਆ ਸੀ ਕਿ ਜਿਹੜੀ ਪੇਮੈਂਟ ਮਿੱਲ ਵੱਲ ਗੰਨਾ ਕਾਸ਼ਤਕਾਰਾਂ ਦੀ ਲਗਭਗ 13 ਕਰੋੜ ਰੁਪਏ ਦੇ ਕਰੀਬ ਖੜੀ ਸੀ, ਉਹ ਪੇਮੈਂਟ ਨਾ ਆਉਣ ਤੇ ਇਸ ਸਬੰਧੀ ਬੁੱਧਵਾਰ ਨੂੰ ਸਿੰਘ ਨੇੜੇ ਨੈਸ਼ਨਲ ਹਾਈਵੇ ਤੇ ਜਾਮ ਲਗਾਉਣਾ ਸੀ ਉਸ ਸਬੰਧੀ ਜ਼ਿਮੀਂਦਾਰ ਭਰਾ ਆਪਣੇ ਟਰੈਕਟਰ ਟਰਾਲੀਆਂ ਸਮੇਤ ਇਕੱਠੇ ਹੋਏ ਸਨ। ਇਸ ਮੌਕੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਕਿ ਇਸ ਸਬੰਧੀ 3-10-25 ਨੂੰ ਹੋਈ ਮੀਟਿੰਗ ਤੋਂ ਲੈਕੇ ਅੱਜ ਤੱਕ ਮਿੱਲ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੇ ਲਾਰੇ ਲੱਪਿਆਂ ਤੋਂ ਇਲਾਵਾ ਕੁੱਝ ਨਹੀਂ ਕੀਤਾ, ਜਦਕਿ ਜਦੋਂ ਮੀਟਿੰਗ ਹੋਈ ਸੀ ਜਿਸ ਵਿਚ ਮੌਜੂਦ ਮਿੱਲ ਦੇ ਡਾਇਰੈਕਟਰ ਸਹਿਬਾਨਾ ਨੇ ਇਕ ਹਫਤੇ ਦਾ ਸਮਾਂ ਮੰਗਿਆ ਸੀ ਉਸ ਤੋਂ ਬਾਅਦ ਮੋਰਿੰਡਾ ਐਸਡੀਐਮ ਨੇ ਵੀ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਪ੍ਰੰਤੂ ਇਕ ਹਫਤੇ ਵਿਚ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਵੀ ਨੁਮਾਇੰਦੇ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨਾਂ ਕਿਹਾ ਕਿ ਬੁੱਧਵਾਰ ਨੂੰ ਫਿਰ ਤੋਂ ਐਸਡੀਐਮ ਮੌਰਿੰਡਾ ਨੇ ਪਹੁੰਚ ਕੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਸਵੇਰੇ 11 ਵਜੇ ਤੱਕ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਵਾਈ, ਜਿਸ ਦੀ ਹਾਜ਼ਰ ਕਿਸਾਨ ਭਰਾਵਾਂ ਨੇ ਸਹਿਮਤੀ ਦਿੱਤੀ, ਇਸ ਮੀਟਿੰਗ ਤੋਂ ਬਾਅਦ ਜੇਕਰ ਪੈਸੇ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿਚ ਨਾ ਪਏ ਤਾਂ ਭਰੋਸਾ ਦੇਣ ਵਾਲੇ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਡੇਕਵਾਲਾ, ਨਰਿੰਦਰ ਸਿੰਘ ਦੁਗਰੀ, ਰਵਿੰਦਰ ਸਿੰਘ ਘੋਗਾ, ਜਗਤਾਰ ਸਿੰਘ ਮੁੰਧੋ ਸੰਗਤੀਆਂ, ਅਮਨਦੀਪ ਸਿੰਘ ਡੇਕਵਾਲਾ, ਸੁਰਮੁੱਖ ਸਿੰਘ ਮੀਆਂਪੁਰ, ਹਾਕਮ ਸਿੰਘ ਅਸਮਾਨ ਪੁਰ, ਗੁਰਨੇਕ ਸਿੰਘ ਅਸਮਾਨ ਪੁਰ, ਜਗਮੀਤ ਸਿੰਘ ਮੁਗ਼ਲ ਮਾਜਰੀ, ਸੁੱਖਾ ਬਾਲਸੰਡਾ, ਜਰਨੈਲ ਸਿੰਘ ਗੋਗੀ ਬੁਰਜਵਾਲਾ ਆਦਿ ਕਿਸਾਨ ਹਾਜ਼ਰ ਸਨ।
Get all latest content delivered to your email a few times a month.