IMG-LOGO
ਹੋਮ ਪੰਜਾਬ : ਵਿਦੇਸ਼ ਭੇਜਣ ਦੇ ਨਾਂ ’ਤੇ 7.25 ਲੱਖ ਦੀ ਠੱਗੀ, ਪਰਚਾ...

ਵਿਦੇਸ਼ ਭੇਜਣ ਦੇ ਨਾਂ ’ਤੇ 7.25 ਲੱਖ ਦੀ ਠੱਗੀ, ਪਰਚਾ ਦਰਜ

Admin user - Oct 16, 2025 12:27 PM
IMG

ਲੋਹੀਆਂ ਖਾਸ, 16 ਅਕਤੂਬਰ : ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 7.25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮਹਿੰਦਰ ਸਿੰਘ ਵਾਸੀ ਪਿੰਡ ਬੱਲਾਂ ਤਹਿਸੀਲ ਫਿਲੌਰ ਵਜੋਂ ਦੱਸੀ ਗਈ ਹੈ, ਜੋ ਕਿ ਪਹਿਲਾਂ ਹੀ ਧੋਖਾਧੜੀ ਦੇ ਮਾਮਲੇ ’ਚ ਜੇਲ੍ਹ ਅੰਦਰ ਬੰਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਰਡ ਨੰਬਰ 11 ਲੋਹੀਆਂ ਖ਼ਾਸ ਨੇ ਉੱਚ ਅਧਿਕਾਰੀਆਂ ਨੂੰ ਮਹਿੰਦਰ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ ਸੀ ਕਿ ਟ੍ਰੈਵਲ ਏਜੰਟ ਨੇ ਸੁਰਜੀਤ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ (ਸਾਈਪਰਸ) ਭੇਜਣ ਦੇ ਨਾਮ ’ਤੇ 7 ਲੱਖ 25 ਹਜ਼ਾਰ ਰੁਪਏ ਲਏ ਸਨ। ਮਹਿੰਦਰ ਸਿੰਘ ਨੇ ਉੱਕਤ ਸਾਰੀ ਰਕਮ ਲੈਣ ਉਪਰੰਤ ਵਿਦੇਸ਼ ਭੇਜਣ ਲਈ ਮਨਪ੍ਰੀਤ ਨੂੰ ਦਿੱਲੀ ਸੱਦਿਆ ਗਿਆ ਸੀ ਪਰੰਤੂ 11 ਦਿਨ ਦਿੱਲੀ ਰਹਿਣ ਦੇ ਬਾਵਜੂਦ ਵੀ ਲੜਕੇ ਨੂੰ ਨਾ ਪੈਸੇ ਵਾਪਸ ਕੀਤੇ ਤੇ ਨਾ ਹੀ ਵਿਦੇਸ਼ ਭੇਜਿਆ ਗਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.