ਤਾਜਾ ਖਬਰਾਂ
ਲੁਧਿਆਣਾ, 16 ਅਕਤੂਬਰ : ਪੰਜਾਬ ਪੱਧਰ ਦੀ ਬੈਠਕ ਤੋਂ ਬਾਅਦ ਲਾਢੋਵਾਲ ਟੋਲ ਪਲਾਜਾ ਦਾ ਪ੍ਰਧਾਨ ਪੰਕਜ ਮਹਿਮੀ ਨੂੰ ਨਿਯੁਕਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ 14 ਅਕਤੂਬਰ ਨੂੰ ਲਾਢੋਵਾਲ ਟੋਲ ਪਲਾਜ਼ਾ ਵਰਕਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਲਾਢੋਵਾਲ ਟੋਲ ਪਲਾਜ਼ਾ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਦੌਰਾਨ ਪੰਕਜ ਮਹਿਮੀ ਨੂੰ ਲਾਢੋਵਾਲ ਟੋਲ ਪਲਾਜਾ ਕਮੇਟੀ ਦਾ ਪ੍ਰਧਾਨ, ਮਨਮੀਤ ਸਿੰਘ ਮੀਤਾ ਨੂੰ ਜਨਲ ਸਕੱਤਰ, ਬਚਿੱਤਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਬੀਰ ਸੁਖਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਸਿਮਰਪ੍ਰੀਤ ਕੌਰ ਖਜ਼ਾਨਚੀ, ਨੇਹਾ ਨੂੰ ਮੀਤ ਖਜਾਨਚੀ, ਵਿਪਨ ਨੂੰ ਸਕੱਤਰ, ਰੋਹਿਤ ਕੁਮਾਰ ਮੀਤ ਸਕੱਤਰ, ਦਵਿੰਦਰ ਪਾਲ ਸਿੰਘ ਨੂੰ ਮੁੱਖ ਸਲਾਹਕਾਰ ,ਜਗਜੀਤ ਸਿੰਘ ਸਲਾਹਕਾਰ, ਮਨਵੀਰ ਸਿੰਘ ਨੂੰ ਮੀਡੀਆ ਐਡਵਾਈਜ਼ਰ ਚੁਣਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪੰਕਜ ਮਹਿਮੀ ਨੇ ਦੱਸਿਆ ਕਿ ਇਹ ਜ਼ਿੰਮੇਵਾਰੀ ਜੋ ਕਮੇਟੀ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਹੈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
Get all latest content delivered to your email a few times a month.