IMG-LOGO
ਹੋਮ ਪੰਜਾਬ : ਅਮਰੀਕਾ ਬੈਠਾ ਗੋਪੀ ਪਹਿਲਾਂ ਵੀ ਭੇਜ ਚੁੱਕਾ ਹੈ ਏਕੇ-47 ਰਾਈਫਲ

ਅਮਰੀਕਾ ਬੈਠਾ ਗੋਪੀ ਪਹਿਲਾਂ ਵੀ ਭੇਜ ਚੁੱਕਾ ਹੈ ਏਕੇ-47 ਰਾਈਫਲ

Admin user - Oct 16, 2025 11:53 AM
IMG

ਅੰਮ੍ਰਿਤਸਰ, 16 ਅਕਤੂਬਰ : ਅਮਰੀਕਾ ਵਿਚ ਰਹਿ ਰਿਹਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਆਪਣੇ ਗੁਰਗਿਆਂ ਰਾਹੀਂ ਟਾਰਗੇਟ ਕਿਿਲੰਗ ਨੂੰ ਅੰਜਾਮ ਦੇ ਰਿਹਾ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ, ਆਈਐਸਆਈ ਨਾਲ ਸਿੱਧੇ ਸੰਪਰਕ ਵਿਚ ਹੈ। ਇਹ ਖੁਲਾਸਾ ਹੋਇਆ ਹੈ ਕਿ ਗੋਪੀ ਦੇ ਇਸ਼ਾਰੇ ਤੇ ਆਈਐਸਆਈ ਨੇ ਪਹਿਲਾਂ ਗੁਰਦਾਸਪੁਰ ਸੈਕਟਰ, ਅੰਮ੍ਰਿਤਸਰ ਸੈਕਟਰ ਅਤੇ ਤਰਨਤਾਰਨ ਸੈਕਟਰ ਵਿਚ ਡਰੋਨ ਰਾਹੀਂ ਏਕੇ-ਕਿਸਮ ਦੇ ਹਥਿਆਰਾਂ ਦੀਆਂ ਖੇਪਾਂ ਸੁੱਟੀਆਂ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਟਾਲਾ ਦੇ ਨਟ ਪਿੰਡ ਦੇ ਰਹਿਣ ਵਾਲੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਨੇ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਕਈ ਰਾਜ਼ ਉਜਾਗਰ ਕੀਤੇ ਹਨ, ਜਿਨ੍ਹਾਂ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਏਕੇ-47 ਦੀ ਬਰਾਮਦਗੀ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਸੰਯੁਕਤ ਪੁੱਛਗਿੱਛ ਕੇਂਦਰ (ਜੇਆਈਸੀ) ਵਿਚ ਵੀ ਡੇਰਾ ਲਗਾਇਆ। ਚਮਕੌਰ ਸਿੰਘ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਉਸ ਦੇ ਮੋਬਾਈਲ ਫੋਨ ਤੋਂ ਪ੍ਰਾਪਤ ਸੰਪਰਕਾਂ ਤੇ ਵੀ ਕੰਮ ਕਰ ਰਹੀ ਹੈ। ਮੁਲਜਮ ਨੂੰ ਬੁੱਧਵਾਰ ਸ਼ਾਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜੱਜ ਨੇ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਉਸ ਨੂੰ 17 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। ਪੁਲਿਸ ਗੁਰਪ੍ਰੀਤ ਸਿੰਘ ਦੁਆਰਾ ਭੇਜੇ ਗਏ ਹਥਿਆਰਾਂ ਦੀਆਂ ਹੋਰ ਖੇਪਾਂ ਦਾ ਪਤਾ ਲਗਾਉਣਾ ਜਾਰੀ ਰੱਖ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਨਾਲ ਸਿੱਧੇ ਸਬੰਧ ਹਨ। ਅਮਰੀਕਾ ਵਿਚ ਬੈਠਾ ਉਹ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਕੇ ਟਾਰਗੇਟ ਕਿਿਲੰਗ ਦੇ ਨਾਲ-ਨਾਲ ਵੱਡੇ ਹਥਿਆਰਾਂ ਦੀ ਤਸਕਰੀ ਵਰਗੇ ਅਪਰਾਧਾਂ ਵਿਚ ਸ਼ਾਮਲ ਰਿਹਾ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਚਮਕੌਰ ਸਿੰਘ ਕਿੰਨੇ ਸਮੇਂ ਤੋਂ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਸੰਪਰਕ ਵਿਚ ਹੈ ਅਤੇ ਇਸ ਤੋਂ ਪਹਿਲਾਂ ਉਸ ਨੇ ਹਥਿਆਰਾਂ ਦੀਆਂ ਕਿੰਨੀਆਂ ਖੇਪਾਂ ਭੇਜੀਆਂ ਹਨ। ਜ਼ਿਕਰਯੋਗ ਹੈ ਕਿ ਐਸਐਸਓਸੀ ਟੀਮ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੰਗਰਾਈ ਪਿੰਡ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ਼ ਗਿੰਦਰ ਅਤੇ ਮਰਿਆਂਵਾਲਾ ਦੇ ਰਹਿਣ ਵਾਲੇ ਵਿਿਪਨ ਕੁਮਾਰ ਉਰਫ਼ ਮਨੀਸ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਇਕ ਏਕੇ 47 ਰਾਈਫਲ, ਦੋ ਮੈਗਜ਼ੀਨ, ਤਿੰਨ ਗਲੋਕ ਪਿਸਤੌਲ, ਸੱਤ ਮੈਗਜ਼ੀਨ, 110 ਕਾਰਤੂਸ ਬਰਾਮਦ ਕੀਤੇ ਗਏ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.