ਤਾਜਾ ਖਬਰਾਂ
ਲੁਧਿਆਣਾ, 15 ਅਕਤੂਬਰ : ਮਹਾਨਗਰ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਦਲਿਤ ਭਾਈਚਾਰੇ ਦੇ ਆਗੂਆਂ ਨੇ ਜਾਮ ਲਗਾ ਦਿੱਤਾ। ਜਿਸ ਨਾਲ ਇਸ ਚੌਂਕ ਤੋਂ ਨਿਕਲਦੇ ਸਾਰੇ ਰਸਤਿਆਂ ਤੇ ਲੋਕ ਟਰੈਫਿਕ ਜਾਮ ਵਿੱਚ ਫਸ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਹਰਿਆਣਾ ਦੇ ਆਈਪੀਐਸ ਵਾਈ ਪੂਰਨ ਕੁਮਾਰ ਆਤਮ ਹੱਤਿਆ ਮਾਮਲੇ ਵਿੱਚ ਉਹਨਾਂ ਵੱਲੋਂ ਸੁਸਾਈਡ ਨੋਟ ਵਿੱਚ ਲਿਖੇ ਗਏ ਨਾਮ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਦਲਿਤ ਭਾਈਚਾਰੇ ਵੱਲੋਂ ਚੌਧਰੀ ਯਸ਼ਪਾਲ ਅਤੇ ਵਿੱਕੀ ਸਹੋਤਾ, ਲਾਲਾ ਸੁਰਿੰਦਰ ਅਟਵਾਲ ਰਮਨਜੀਤ ਲਾਲੀ ਅਤੇ ਡੀਪੀ ਖੋਸਲਾ ਦੀ ਅਗਵਾਈ ਵਿੱਚ ਪਹਿਲਾਂ ਜਲੰਧਰ ਬਾਈਪਾਸ ਅਤੇ ਹੁਣ ਪਾਣੀਪਤ ਨੈਸ਼ਨਲ ਹਾਈਵੇ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਆਪਣੀ ਮੰਗ ਤੇ ਅੜੇ ਹੋਏ ਹਨ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਭਾਰਤੀਯ ਵਾਲਮੀਕ ਵਾਲਮੀਕ ਧਰਮ ਸਮਾਜ ਦੇ ਨੇਤਾ ਚੌਧਰੀ ਜਸਪਾਲ ਨੇ ਕਿਹਾ ਕਿ ਇਸ ਚੱਕਾ ਜਾਮ ਦੌਰਾਨ ਐਮਬੂਲੈਂਸ ਸਕੂਲ ਬੱਸਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਪ੍ਰਦਰਸ਼ਨ ਦੌਰਾਨ ਨੈਸ਼ਨਲ ਹਾਈਵੇ ਤੇ 6 ਕਿਲੋਮੀਟਰ ਲੰਬਾ ਜਾਮ ਲੱਗ ਚੁੱਕਿਆ ਹੈ ਜਿਸ ਵਿੱਚ ਫਸੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਨੂੰ ਜਦੋਂ ਦਲਿਤ ਭਾਈਚਾਰੇ ਦੇ ਇਸ ਚੱਕਾ ਜਾਮ ਦੀ ਜਾਣਕਾਰੀ ਸੀ ਤਾਂ ਪਹਿਲਾਂ ਹੀ ਬਦਲਵੇਂ ਟਰੈਫਿਕ ਪ੍ਰਬੰਧ ਕਰਨੇ ਚਾਹੀਦੇ ਸਨ ਤਾਂ ਜੋ ਰਾਹਗੀਰ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਰਾਹਗੀਰਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਕਿੰਨਾ ਸਮਾਂ ਇਸ ਜਾਮ ਵਿੱਚ ਫਸੇ ਰਹਿਣਾ ਪਵੇਗਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਚੱਕਾ ਜਾਮ ਦੌਰਾਨ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਸੜਕਾਂ ਨੂੰ ਪੂਰੀ ਤਰਹਾਂ ਬੰਦ ਕਰ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
Get all latest content delivered to your email a few times a month.