IMG-LOGO
ਹੋਮ ਪੰਜਾਬ : ਰੇਲਵੇ ਨੇ ਕਈ ਮੁਸਾਫਰ ਗੱਡੀਆਂ ਕੀਤੀਆਂ ਰੱਦ

ਰੇਲਵੇ ਨੇ ਕਈ ਮੁਸਾਫਰ ਗੱਡੀਆਂ ਕੀਤੀਆਂ ਰੱਦ

Admin user - Oct 15, 2025 11:37 AM
IMG

ਅੰਮ੍ਰਿਤਸਰ, 15 ਅਕਤੂਬਰ : ਰੇਲਵੇ ਨੇ ਧੁੰਦ ਦੇ ਮੱਦੇਨਜ਼ਰ ਯਾਤਰੀ ਰੇਲ ਗੱਡੀਆਂ ਦੇ ਪ੍ਰਚਲਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਸੰਬਰ 2025 ਤੋਂ ਲੈ ਕੇ 2026 ਦੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਦੇ ਸਮੇਂ ਦੌਰਾਨ ਉੱਤਰ ਰੇਲਵੇ ਸਮੇਤ ਵੱਖ-ਵੱਖ ਡਿਵੀਜ਼ਨਾਂ ’ਚ ਚੱਲਦੀਆਂ 32 ਮੇਲ ਤੇ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ, ਜਦੋਂਕਿ 20 ਮੁਸਾਫਰ ਰੇਲ ਗੱਡੀਆਂ ਦੇ ਫੇਰਿਆਂ ’ਚ ਕਟੌਤੀ ਕੀਤੀ ਗਈ ਹੈ ਅਤੇ 4 ਅਗਲੇ ਹੁਕਮਾਂ ਤੱਕ ਰੱਦ ਰਹਿਣਗੀਆਂ। ਰੇਲਵੇ ਵੱਲੋਂ ਇਸ ਸਬੰਧੀ ਤਿਆਰ ਕੀਤੀ ਗਈ ਸੂਚੀ ਅਨੁਸਾਰ ਅੰਮ੍ਰਿਤਸਰ ਨਾਲ ਸੰਬੰਧਿਤ (14616-15) ਅੰਮ੍ਰਿਤਸਰ-ਲਾਲਕੂਆਂ ਹਫਤਾਵਾਰੀ ਐਕਸਪ੍ਰੈੱਸ 6,13,20,27 ਦਸੰਬਰ, 3,10,17,24,31 ਜਨਵਰੀ ਤੇ 7,14,21,28 ਫਰਵਰੀ, (14617) ਪੂਰਨੀਆ ਕੋਰਟ-ਅੰਮ੍ਰਿਤਸਰ ਜਨ ਸੇਵਾ ਐਕਸਪ੍ਰੈੱਸ 3 ਦਸੰਬਰ 2025 ਤੋਂ ਲੈ ਕੇ 2 ਮਾਰਚ 2026 ਤੱਕ, (14618) ਅੰਮ੍ਰਿਤਸਰ-ਪੂਰਨੀਆ ਕੋਰਟ ਜਨ ਸੇਵਾ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14505-06) ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14541) ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14542) ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ 2 ਦਸੰਬਰ 2025 ਤੋਂ ਲੈ ਕੇ 1 ਮਾਰਚ 2026 ਤੱਕ, ਵੀਰਵਾਰ ਅਤੇ ਸ਼ਨੀਵਾਰ ਚੱਲਦੀ (19611) ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ 4,6,11,13,18,20,25,27 ਦਸੰਬਰ, 1,3,8,10,15,17,22,24,29,31 ਜਨਵਰੀ, 5,7,12,14,19,21,26,28 ਫਰਵਰੀ, ਸ਼ੁੱਕਰਵਾਰ ਤੇ ਐਤਵਾਰ ਚੱਲਦੀ (19614) ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 5,7,12,14,19,21,26,28 ਦਸੰਬਰ, 2,4,9,11,16,18,23,25,30 ਜਨਵਰੀ, 1,6,8,13,15,20,22,27 ਮਾਰਚ 2026 ਨੂੰ ਰੱਦ ਰਹੇਗੀ। ਇਸ ਤੋਂ ਇਲਾਵਾ ਹਰੇਕ ਬੁੱਧਵਾਰ ਤੇ ਐਤਵਾਰ ਚੱਲਦੀ (12317) ਕਲੱਕਤਾ-ਅੰਮ੍ਰਿਤਸਰ ਅਕਾਲ ਤਖ਼ਤ ਐਕਸਪ੍ਰੈੱਸ 7 ਦਸੰਬਰ 2025 ਤੋਂ ਲੈ ਕੇ 22 ਫਰਵਰੀ 2026 ਤੱਕ ਕੇਵਲ ਬੁੱਧਵਾਰ, ਮੰਗਲਵਾਰ ਤੇ ਸ਼ੁੱਕਰਵਾਰ ਚੱਲਦੀ (12318) ਅੰਮ੍ਰਿਤਸਰ-ਕੋਲਕਾਤਾ ਅਕਾਲ ਤਖ਼ਤ ਐਕਸਪ੍ਰੈੱਸ 9 ਦਸੰਬਰ 2025 ਤੋਂ ਲੈ ਕੇ 24 ਫਰਵਰੀ 2026 ਤੱਕ ਕੇਵਲ ਸ਼ੁੱਕਰਵਾਰ, ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਚੱਲਦੀ (12357) ਕੋਲਕਾਤਾ-ਅੰਮ੍ਰਿਤਸਰ ਦੁਰਗਿਆਣਾ ਐਕਸਪ੍ਰੈੱਸ 6 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ ਕੇਵਲ ਮੰਗਲਵਾਰ, ਸੋਮਵਾਰ ਤੇ ਵੀਰਵਾਰ ਚੱਲਦੀ (12358) ਅੰਮ੍ਰਿਤਸਰ-ਕੋਲਕਾਤਾ ਦੁਰਗਿਆਣਾ ਐਕਸਪ੍ਰੈੱਸ 8 ਦਸੰਬਰ 2025 ਤੋਂ ਲੈ ਕੇ 2 ਮਾਰਚ 2026 ਤੱਕ ਕੇਵਲ ਵੀਰਵਾਰ ਦੇ ਦਿਨ ਚੱਲੇਗੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.