IMG-LOGO
ਹੋਮ ਪੰਜਾਬ : ਪੋਲਟਰੀ ਫਾਰਮ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਪੋਲਟਰੀ ਫਾਰਮ ਮਾਲਕ ਦੀ ਗੋਲੀ ਮਾਰ ਕੇ ਹੱਤਿਆ

Admin user - Oct 14, 2025 05:03 PM
IMG

ਮਜੀਠਾ, 14 ਅਕਤੂਬਰ : ਸੂਬੇ ਦੇ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ ਕਿਉਂਕਿ ਆਏ ਦਿਨ ਫਿਰੌਤੀ, ਲੁੱਟ ਖੋਹ, ਗੈਂਗਵਾਰ ਅਤੇ ਕਤਲ ਆਦਿ ਵਰਗੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਹੁਣ ਤਾਜ਼ਾ ਘਟਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਨਾਗ ਨਵੇਂ ਵਿੱਚ ਵਾਪਰੀ ਹੈ। ਜਿੱਥੇ ਕੱਲ ਲੰਘੇ ਸੋਮਵਾਰ ਦੇਰ ਰਾਤ 11 ਵਜੇ ਦੇ ਕਰੀਬ ਮੋਟਰ ਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋ ਆਪਣੇ ਪੋਲਟਰੀ ਫਾਰਮ 'ਤੇ ਬੈਠੇ ਪੋਲਟਰੀ ਫਾਰਮ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਜੀਠਾ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਕਰਮਪਾਲ ਸਿੰਘ ਵੱਲੋ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਤਰੁੰਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜੇ ਵਿਚ ਲਿਆ। ਉਨ੍ਹਾਂ ਦੇ ਦੱਸਣ ਅਨੁਸਾਰ ਮਰਨ ਵਾਲੇ ਵਿਅਕਤੀ ਦਾ ਨਾਮ ਸੰਦੀਪ ਸਿੰਘ ਉਰਫ ਸੋਨੂੰ ਉਮਰ ਕਰੀਬ 52 ਸਾਲ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਨਾਗ ਨਵੇ ਹੈ। ਮਰਨ ਵਾਲੇ ਵਿਅਕਤੀ ਦਾ ਪਿੰਡ ਦੇ ਬਿਲਕੁਲ ਲਾਗੇ ਹੀ ਮੇਨ ਸੜ੍ਹਕ 'ਤੇ ਪੋਲਟਰੀ ਫਾਰਮ ਹੈ ਅਤੇ ਉਹ ਦੇਰ ਰਾਤ ਤੱਕ ਉੱਥੇ ਹੀ ਮੌਜੂਦ ਸੀ। ਸੂਤਰਾਂ ਅਨੁਸਾਰ 2 ਅਣਪਛਾਤੇ ਵਿਅਕਤੀ ਇੱਕੋ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਆਉਂਦੇ ਸਾਰ ਆਪਣੀ ਦਸਤੀ ਪਿਸਤੋਲ ਨਾਲ ਉਕਤ ਵਿਅਕਤੀ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਸਾਰ ਹੀ ਸੰਦੀਪ ਦੀ ਮੌਕੇ 'ਤੇ ਮੌਤ ਹੋ ਗਈ। ਐਸ.ਐਚ.ਓ ਕਰਮਪਾਲ ਸਿੰਘ ਦੱਸਣ ਅਨੁਸਾਰ ਮੁੱਢਲੀ ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਤੋਂ ਕੁਝ ਦੇਰ ਪਹਿਲਾਂ ਮ੍ਰਿਤਕ ਸੰਦੀਪ ਦਾ ਕੁਝ ਵਿਅਕਤੀਆਂ ਨਾਲ ਕਿਸੇ ਗੱਲ ਤੋਂ ਝਗੜਾ ਵੀ ਹੋਇਆ ਸੀ ਪਰ ਉਸ ਵਕਤ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋ ਗਿਆ ਪਰ ਕੁਝ ਹੀ ਦੇਰ ਬਾਅਦ ਇਸ ਵਿਅਕਤੀ ਦਾ ਕਤਲ ਹੋ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ, ਇਹ ਵਾਰਦਾਤ ਲੁੱਟ ਖੋਹ ਦੀ ਜਾਂ ਗੈਂਗਸਟਰ ਵਾਦ ਦੀ ਨਹੀਂ ਲੱਗਦੀ। ਐਸ.ਐਚ.ਓ ਕਰਮਪਾਲ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਦੇ ਨਾਲ-ਨਾਲ ਕਤਲ ਹੋਣ ਦੇ ਬਾਕੀ ਸਾਰੇ ਪਹਿਲੂਆਂ ਅਤੇ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਲ ਕਾਤਲ ਬਹੁਤ ਜਲਦੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.