IMG-LOGO
ਹੋਮ ਪੰਜਾਬ : ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦਾ ਨਗਰ ਨਿਗਮ ਨੇ ਬਿਨਾਂ...

ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦਾ ਨਗਰ ਨਿਗਮ ਨੇ ਬਿਨਾਂ ਕਾਰਨ ਦੱਸੇ ਢਾਇਆ 35 ਸਾਲਾਂ ਪੁਰਾਣਾ ਦਫਤਰ

Admin user - Oct 14, 2025 04:31 PM
IMG

ਅੰਮ੍ਰਿਤਸਰ, 14 ਅਕਤੂਬਰ : ਮੰਗਲਵਾਰ ਦੀ ਸਵੇਰ 5 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਦੀ ਵਾਰਡ ਨੰਬਰ 30 ਦੇ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਘਿਓ ਮੰਡੀ ਵਿਖੇ ਬਣੇ 35 ਸਾਲਾ ਪੁਰਾਣੇ ਦਫਤਰ ਨੂੰ ਨਗਰ ਨਿਗਮ ਵੱਲੋਂ ਢਾਹ ਦਿੱਤਾ ਗਿਆ। ਦਫਤਰ ਦੇ ਢਾਉਣ 'ਤੇ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੇ। ਇਹ ਬਿਲਡਿੰਗ 60 ਸਾਲਾਂ ਪੁਰਾਣੀ ਹੈ ਤੇ ਇਸ ਬਿਲਡਿੰਗ ਵਿੱਚ 35 ਸਾਲਾਂ ਤੋਂ ਉਨ੍ਹਾਂ ਦੇ ਬੈਠਣ ਲਈ ਦਫ਼ਤਰ ਬਣਾਇਆ ਗਿਆ ਸੀ, ਪਿਛਲੇ ਦਿਨੀ ਬਰਸਾਤਾਂ ਹੋਣ ਕਾਰਨ ਬਾਰਿਸ਼ ਦਾ ਪਾਣੀ ਲੈਂਟਰ ਖੜ੍ਹਨ ਨਾਲ ਇੱਕ ਪਾਸੇ ਦੀ ਦੀਵਾਰ ਵੀ ਟੁੱਟ ਗਈ। ਇਸ ਲਈ ਦਫਤਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਵਿਭਾਗ ਵੱਲੋਂ ਬਿਨਾਂ ਕਾਰਨ ਦੱਸੇ ਬਿਲਡਿੰਗ ਢਾਹ ਦਿੱਤੀ ਗਈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.