IMG-LOGO
ਹੋਮ ਪੰਜਾਬ : ਅਧਿਆਪਕ ਦੀ ਕੁੱਟਮਾਰ ਦੇ ਵਿਰੋਧ ’ਚ ਥਾਣਾ ਘੇਰਿਆ

ਅਧਿਆਪਕ ਦੀ ਕੁੱਟਮਾਰ ਦੇ ਵਿਰੋਧ ’ਚ ਥਾਣਾ ਘੇਰਿਆ

Admin user - Oct 12, 2025 06:05 PM
IMG

ਜਲਾਲਾਬਾਦ, 12 ਅਕਤੂਬਰ : ਜਲਾਲਾਬਾਦ ਦੇ ਪਿੰਡ ਚੱਕ ਮੌਜਦੀਨ ਸੂਰ ਘੂਰੀ ਦੇ ਟੀਚਰ ਮਹਿੰਦਰ ਸਿੰਘ ਦੀ ਹੋਈ ਕੁੱਟਮਾਰ ਅਤੇ ਜਾਤੀਸੂਚਕ ਸ਼ਬਦ ਬੋਲਣ ਤੇ ਦੋਸ਼ ਲਗਾਏ ਹਨ, ਮਹਿੰਦਰ ਸਿੰਘ ਟੀਚਰ ਨੇ ਦੱਸਿਆ ਕਿ ਉਸਨੇ ਜਲਾਲਾਬਾਦ ਤੋ ਸੰਨੀ ਧਾਮੀਜਾ ਦੀ ਦੁਕਾਨ ਤੋ ਟਾਈਲਾ ਖਰੀਦਨ ਗਿਆ ਸੀ। ਓਥੇ ਟੀਚਰ ਮਹਿੰਦਰ ਸਿੰਘ ਅਤੇ ਉਸਦੇ ਭਰਾ ਦੀ ਬਹੁਤ ਕੁੱਟਮਾਰ ਕੀਤੀ ਗਈ। ਇਸ ਤੋ ਬਾਅਦ ਕੱਲ ਲੱਗਭਗ ਤਿੰਨ ਦਰਜਨ ਤੋ ਵੱਧ ਪਿੰਡਾਂ ਦੇ ਸਰਪੰਚ ਪੰਚ ਸਮਾਜਿਕ ਸੰਸਥਾਵਾਂ ਕਿਸਾਨ ਸਭਾ ਅਤੇ ਰਾਜਨੀਤੀਕ ਸਬ ਨੇ ਮਿਲ ਕੇ ਥਾਣਾ ਸਿਟੀ ਜਲਾਲਾਬਾਦ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਮੌਕੇ ਤੇ ਪਹੁੰਚ ਪੁਲਿਸ ਨੇ, ਸੀਸੀਟੀਵੀ ਫੁਟੇਜ ਦੇਖਣ ਤੋ ਬਾਅਦ, ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ। ਇਸ ਮੌਕੇ ਤੇ ਵਿਧਾਇਕ ਗੋਲਡੀ ਕੰਬੋਜ, ਲੋਕਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਭਾਜਪਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਹੰਸ ਰਾਜ ਗੋਲਡਨ, ਅਸ਼ੋਕ ਕੰਬੋਜ ਅਤੇ ਪੰਚ ਸਰਪੰਚ ਹਾਜਿਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.