IMG-LOGO
ਹੋਮ ਪੰਜਾਬ : ਲੁੱਟ-ਖੋਹ ਤੋਂ ਬਾਅਦ ਔਰਤ ਨੂੰ ਮਾਰੀ ਗੋਲੀ ; ਗੰਭੀਰ ਜਖਮੀ

ਲੁੱਟ-ਖੋਹ ਤੋਂ ਬਾਅਦ ਔਰਤ ਨੂੰ ਮਾਰੀ ਗੋਲੀ ; ਗੰਭੀਰ ਜਖਮੀ

Admin user - Oct 12, 2025 11:45 AM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 12 ਅਕਤੂਬਰ : ਮਮਦੋਟ-ਖਾਈ ਟੀ ਪੁਆਇੰਟ ਅਤੇ ਖਾਈ ਸਤਿਸੰਗ ਘਰ ਦੇ ਵਿਚਾਲੇ ਦੋ ਮੋਟਰਸਾਈਕਲਾਂ 'ਤੇ 4 ਸਵਾਰਾਂ ਨੇ ਫਿਰੋਜ਼ਪੁਰ ਤੋਂ ਖਰੀਦੋ-ਫਰੋਖਤ ਕਰਕੇ ਆ ਰਹੇ ਪਤੀ-ਪਤਨੀ ਨੂੰ ਬੋਰੀਆਂ ਵਾਲੀਆਂ ਕੁੰਡੀਆਂ ਨਲ ਘੇਰ ਕੇ ਲੁੱਟ ਖੋਹ ਕੀਤੀ । ਜਾਂਦੇ ਹੋਇਆ ਨੇ ਪਤਨੀ ਦੀ ਸੱਜੀ ਵੱਖੀ ਚ ਮਾਰੀ ਗੋਲੀ। ਗੰਭੀਰ ਜਖਮੀ ਪੀੜਤਾ ਮੁਸਕਾਨ ਪਤਨੀ ਗਗਨ ਪੁੱਤਰ ਮੰਗਲ ਸਿੰਘ ਬਾਬਾ ਵਸਤੀ ਪਠਾਣਾ ਵਾਲੀ ਨੇ ਦੱਸਿਆ ਕਿ ਪਰਸੋਂ ਬੀਤੀ ਰਾਤ 8 ਵਜੇ ਫਿਰੋਜ਼ਪੁਰ ਤੋਂ ਦੋਵੇਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਟੀ-ਪੁਆਇੰਟ ਅਤੇ ਸਤਿਸੰਗ ਘਰ ਦੇ ਵਿਚਾਲੇ ਇੱਟਾਂ ਵਾਲੇ ਰਾਹ ਤੇ 2 ਮੋਟਰਸਾਈਕਲ ਸਵਾਰਾਂ ਨੇ ਬੋਰੀਆਂ ਵਾਲੀਆਂ ਕੁੰਡੀਆਂ ਦਿਖਾ ਕੇ ਰੋਕ ਲਿਆ ਜਿਸ ਦੌਰਾਨ ਉਹਨਾਂ ਨੇ ਮੋਬਾਇਲ ਫੋਨ, ਪਰਸ ਅਤੇ ਬੱਚਿਆਂ ਦੇ ਨਵੇਂ ਖਰੀਦੇ ਕੱਪੜੇ ਖੋਹ ਲਏ। ਇਸ ਤੋਂ ਬਾਅਦ ਉਹਨਾਂ ਨੇ ਕੰਨਾਂ ਵਿੱਚ ਪਾਈਆਂ ਵਾਲੀਆਂ/ ਟੋਪਸ ਝਪਟਾ ਮਾਰ ਕੇ ਖੋਹ ਲਏ ਅਤੇ ਉਹਨਾਂ ਚੋਂ ਇਕ ਜਣੇ ਨੇ ਉਸ ਦੀ ਸੱਜੀ ਵੱਖੀ ਚ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਦੋ ਜ਼ਖਮੀ ਹੋ ਕੇ ਡਿੱਗ ਪਈ। ਥਾਣਾ ਮਮਦੋਟ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਨਾਮਲੂਮ ਵਿਅਕਤੀਆਂ ਖਿਲਾਫ ਕਈ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.